ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਮੋਹ ਲਊਗਾ
ਪੇਸ਼ ਪਿਆ ਸੁਨਿਆਰਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਲਿਸ਼ਕਾਰਾ
395
ਪੈਰੀਂ ਤੇਰੇ ਪਾਈਆਂ ਝਾਂਜਰਾਂ
ਛਮ ਛਮ ਕਰਦੀ ਜਾਵੇਂ
ਗੋਲ ਪਿੰਜਣੀ ਕਸਮਾਂ ਪਜਾਮਾ
ਉਤੋਂ ਦੀ ਲਹਿੰਗਾ ਪਾਵੇਂ
ਲੱਕ ਤਾਂ ਤੇਰਾ ਸ਼ੀਹਣੀ ਵਰਗਾ
ਖਾਂਦੀ ਹੁਲਾਰੇ ਜਾਵੇਂ
ਬੁਲ੍ਹ ਪਵੀਸੀਂ* ਠੋਡੀ ਤਾਰਾ
ਦਾਤਣ ਕਰਦੀ ਜਾਵੇਂ
ਨੱਕ ਤਾਂ ਤੇਰਾ ਧਾਰ ਖੰਡੇ ਦੀ
ਸਾਹ ਨੀ ਸੁਰਗ ਨੂੰ ਜਾਵੇ
ਮੱਛਲੀ ਤੇਰੀ ਘੜੀ ਸੁਨਿਆਰੇ
ਖਾਂਦੀ ਫਿਰੇ ਹੁਲਾਰੇ
ਮਿੱਡੀਆਂ ਨਾਸਾਂ ਤੇ-
ਲੌਂਗ ਚਾਂਬੜਾਂ ਪਾਵੇ
396
ਤੋਰ ਤੁਰੇ ਜਦ ਵਾਂਗ ਹੰਸ ਦੇ
ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੌਰਨੈਟ ਦਾ
ਛਮ ਛਮ ਲੱਕ ਹਲਾਵੇ
ਕੁੜਤੀ ਜਾਕਟ ਪਾਪਲੀਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ
397
ਚੰਦ ਕੁਰੇ ਨੀ ਮੱਥਾ ਤੇਰਾ ਚੰਦ ਵਲੈਤੀ
ਅੱਖੀਆਂ ਤੇਰੀਆਂ ਡਲ੍ਹਕਣ ਤਾਰੇ
ਕਾਲੇ ਨਾਗ ਦੀ ਚੇਲੀ ਤੂੰ ਬਣਗੀ
ਡੰਗ ਛਾਤੀ ਨੂੰ ਮਾਰੇ

  • ਪਵੀਸੀ-ਪਿੱਪਲ ਦਾ ਨਵਾਂ ਪੱਤਾ129