ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁੱਖ ਬੁਰੇ ਆਸ਼ਕਾਂ ਦੇ-
ਨਾ ਝਿੜਕੀਂ ਮੁਟਿਆਰੇ
398
ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁੱਧ ਮਲਾਈਆਂ
ਹੁਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇ ਨਾਲ ਸਜਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਪਿੰਡ ਦੇ ਮੁੰਡੇ ਨਾਲ ਲਗਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ ਲਾਈਆਂ
399
ਚੱਕ ਕੇ ਚਰਖਾ ਰੱਖਿਆ ਢਾਕ ਤੇ
ਕਰ ਲੀ ਕੱਤਣ ਦੀ ਤਿਆਰੀ
ਠੁਮ੍ਹਕ ਠੁਮ੍ਹਕ ਚੱਕ ਦੀ ਪੱਬਾਂ ਨੂੰ
ਲੱਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਦੇ
ਕੋਲ ਸੁਣੀ ਦੀ ਕਾਲੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਨੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿੱਚ ਕਜਲੇ ਦੀ ਧਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ
400
ਭਾਈ ਤਾਂ ਤੇਰੇ ਸ਼ਰਮਾਂ ਰਖਦੇ
ਤੂੰ ਨਾ ਸ਼ਰਮ ਨੂੰ ਜਾਣੇਂ
ਜਿੰਨੀਆਂ ਪੂਣੀਆਂ ਘਰੋਂ ਲਜਾਵੇਂ
ਉਂਨੀਆਂ ਮੋੜ ਲਿਆਵੇਂ

130