ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਟਤੀ ਸ਼ੁਕੀਨੀ ਨੇ-
ਤੰਦ ਚਰਖੇ ਨਾ ਪਾਵੇਂ
401
ਕਿਉਂ ਨੀ ਧੰਨ ਕੁਰੇ ਮੀਂਹ ਨੀ ਪੈਂਦਾ
ਸੁੱਕੀਆਂ ਵਗਣ ਜ਼ਮੀਨਾਂ
ਰੁੱਖੀ ਤੂੜੀ ਖਾ ਡੰਗਰ ਹਾਰਗੇ
ਗੱਭਰੂ ਗਿਝਗੇ ਫੀਮਾਂ
ਤੇਰੀ ਬੈਠਕ ਨੇ-
ਪੱਟਿਆ ਕਬੂਤਰ ਚੀਨਾ
402
ਵਿਹੜੇ ਦੇ ਵਿੱਚ ਪਈ ਏਂ ਰਕਾਨੇ
ਦੋਹਾਂ ਹੱਥਾਂ ਵਿੱਚ ਪੱਖੀਆਂ
ਤੇਰੇ ਤੇ ਜੱਟ ਭੌਰ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਘਰ ਜਾ ਕੇ ਤਾਂ ਸੋਈ ਦਸਦੀਆਂ
ਜਿਹੜੀਆਂ ਅਕਲ ਦੀਆਂ ਕੱਚੀਆਂ
ਸੁਰਗਾਪੁਰੀ ਨੂੰ ਸੋਈ ਜਾਂਦੀਆਂ
ਜਿਹੜੀਆਂ ਜਬਾਨੋਂ ਸੱਚੀਆਂ
ਖੋਲ੍ਹ ਸੁਣਾ ਬਚਨੋ
ਹੁਣ ਕਾਹਨੂੰ ਦਿਲਾਂ ਵਿੱਚ ਰੱਖੀਆਂ
ਬਣਗੀ ਮਾਲਕ ਦੀ-
ਖੜ੍ਹੀ ਫੇਰਗੀ ਅੱਖੀਆਂ
403
ਇਸ਼ਕ ਕਮਾਉਣਾ ਔਖਾ ਕੁੜੀਏ
ਦਿਨੇ ਦਿਖਾਉਂਦਾ ਤਾਰੇ
ਇਸ਼ਕ ਨਿਭਾਉਣਾ ਕਠਣ ਫਕੀਰੀ
ਦੇਖ ਕਤਾਬਾਂ ਚਾਰੇ
ਦਰ ਤੇਰੇ ਤੋਂ ਮਿਲੀ ਨਾ ਭਿੱਛਿਆ
ਬਹਿ ਜੂੰਗਾ ਨਦੀ ਕਿਨਾਰੇ
ਸਿਲ ਵੱਟਿਆਂ ਨੂੰ ਹੱਥ ਨੀ ਲਾਉਂਦਾ
ਚੱਕਣੇ ਨੇ ਪਰਬਤ ਭਾਰੇ
ਸਿਓਨੇ ਦੇ ਭਾਅ ਵਿਕੇ ਮਲੰਮਾ
ਭੁਲ ਗਏ ਨੇ ਵਣਜਾਰੇ
ਸੁੰਦਰ ਦੇਹੀ ਮੰਦਰ ਕੂੜ ਦੇ
ਕੋਈ ਦਿਨ ਦੇ ਚਮਕਾਰੇ

131