ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੰਸ ਕਦੇ ਨੀ ਲਹਿੰਦੇ ਆ ਕੇ
ਜੇ ਹੋਣ ਸਰੋਵਰ ਖਾਰੇ
ਤੇਰੀ ਕੁਦਰਤ ਦੇ-
ਮੈਂ ਜਾਵਾਂ ਬਲਿਹਾਰੇ
404
ਸੁਣ ਨੀ ਕੁੜੀਏ
ਜੇ ਮੈਂ ਜਾਣਦਾ ਝਗੜੇ ਪੈਣ ਗੇ
ਕਾਹਨੂੰ ਲਾਉਂਦਾ ਅੱਖੀਆਂ
ਬਹਿ ਦਰਵਾਜੇ ਮੌਜਾਂ ਮਾਰਦਾ
ਹੱਥ ਵਿੱਚ ਫੜ ਕੇ ਪੱਖੀਆਂ
ਮੈਂ ਤੇਰੇ ਤੇ ਆਸ਼ਕ ਹੋ ਗਿਆ
ਨੰਗੀਆਂ ਦੇਖ ਕੇ ਬੱਖੀਆਂ
ਖੋਲ੍ਹ ਸੁਣਾ ਦੇ ਨੀ-
ਕਾਸ ਨੂੰ ਦਿਲਾਂ ਵਿੱਚ ਰੱਖੀਆਂ

132