ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/161

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ-
ਘਰ ਘਰ ਛਿੜੀਆਂ ਵਾਰਾਂ
489
ਦਾਨਾ ਬਾਦ ਸੀ ਪਿੰਡ ਦੋਸਤੋ
ਵਿੱਚ ਬਾਰ ਦੇ ਭਾਰਾ
ਮੁਸਲਮਾਨ ਸੀ ਕੌਮ ਓਸ ਦੀ
ਚੰਗਾ ਕਰੇ ਗੁਜ਼ਾਰਾ
ਪੰਜ ਪੁੱਤਰ ਘਰ ਸੋਹੇ ਬਿੰਝਲ ਦੇ
ਭਾਗ ਓਸਦਾ ਨਿਆਰਾ
ਮਾਂ ਮਿਰਜ਼ੇ ਦੀ ਨਾਮ ਨਸੀਬੋ
ਦੁਧ ਪੁੱਤ ਪਰਵਾਰਾ
ਮਿਰਜ਼ਾ ਮਾਪਿਆਂ ਨੂੰ-
ਸੌ ਪੁੱਤਰਾਂ ਤੋਂ ਪਿਆਰਾ

157