ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/184

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਿੱਕਾਂ ਉੱਤੇ ਹੱਥ ਰੱਖ ਕੇ
ਰੋਂਦੇ ਗੱਭਰੂ ਵੈਰਨੇ ਸਾਰੇ
ਮੁਖੜੇ ਤੋਂ ਘੁੰਡ ਚੱਕ ਦੇ
ਜ਼ਰਾ ਆਸ਼ਕ ਨੈਣ ਨਜ਼ਾਰੇ
ਘੁੰਡ ਵਿੱਚ ਕੈਦ ਕਰਲੇ-
ਤੂੰ ਸ਼ਰਬਤੀ ਨੈਣ ਪਿਆਰੇ
579
ਆਰੇ ਆਰੇ ਆਰੇ
ਘੁੰਡ ਵਿੱਚ ਅੱਗ ਮੱਚਦੀ
ਚੁੰਨੀ ਸਾੜ ਨਾ ਲਈਂ ਮੁਟਿਆਰੇ
ਰੂਪ ਤੇਰਾ ਚੰਨ ਵਰਗਾ
ਜਿਹੜਾ ਤਪਦੇ ਦਿਲਾਂ ਨੂੰ ਠਾਰੇ
ਘੁੰਡ ਵਿੱਚ ਨਹੀਉਂ ਲੁੱਕਦੇ
ਤੇਰੇ ਕੁੜੀਏ ਨੈਣ ਕੁਆਰੇ
ਹਿੱਕ ਤੇ ਜੰਜੀਰੀ ਛਣਕੇ
ਆਸ਼ਕ ਲੈਣ ਨਜ਼ਾਰੇ
ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੋਂ ਅੱਖੀਆਂ ਮਾਰੇ
ਬੰਤੋ ਤੁ ਤੁਰਗੀ-
ਲਾ ਮਿੱਤਰਾਂ ਨੂੰ ਲਾਰੇ

180