ਇਹ ਸਫ਼ਾ ਪ੍ਰਮਾਣਿਤ ਹੈ
ਆਉਂਦੀ ਕੁੜੀਏ ਜਾਂਦੀ ਕੁੜੀਏ
580
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਥਾਲੀ
ਤੈਂ ਕੀ ਸ਼ੇਰ ਮਾਰਨਾ-
ਤੇਰੇ ਬਾਪ ਨੇ ਬਿੱਲੀ ਨਾ ਮਾਰੀ
581
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
582
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਘਗਰੇ ਦਾ ਫੇਰ ਦੇਖ ਕੇ
ਠਾਣੇਦਾਰ ਨੇ ਕਚਹਿਰੀ ਬੰਦ ਕੀਤੀ
583
ਆਉਂਦੀ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ ਕਰਨਾ
ਅਸੀਂ ਆਪਣਿਆਂ ਘਰਾਂ ਨੂੰ ਉੱਠ ਜਾਣਾ
584
ਖੜੋਤੀਏ ਕੁੜੀਏ
ਗੱਭਰੂ ਤੋਰ ਤੇ ਚੀਨ ਨੂੰ
ਰਹਿਗੇ ਬੁੱਢੇ ਠੇਰੇ
ਹੁੱਕੀਆਂ ਪੀਣ ਨੂੰ
585
ਖੜੋਤੀਏ ਕੁੜੀਏ
ਪਾਣੀ ਡੋਲ੍ਹਿਆ ਤਿਲ੍ਹਕਣ ਨੂੰ
ਵੀਰ ਉਠਗੇ
ਰੁਪਿਆਂ ਵਾਲੀ ਮਿਰਕਣ ਨੂੰ
181