ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

43
ਤੇਰੇ ਦਿਲ ਦੀ ਮੈਲ ਨਾ ਜਾਵੇ
ਨ੍ਹਾਉਂਦਾ ਫਿਰੇਂ ਤੀਰਥਾਂ ਤੇ
44
ਤੈਨੂੰ ਰੋਗ ਦਾ ਪਤਾ ਨਾ ਕੋਈ
ਵੈਦਾ ਮੇਰੀ ਬਾਂਹ ਛੱਡ ਦੇ
45
ਤੇਰੀ ਚੁੱਕ ਨਾ ਮਸੀਤ ਲਜਾਣੀ
ਰਾਹੀਆਂ ਨੇ ਰਾਤ ਕੱਟਣੀ
46
ਤੇਰੇ ਘਰ ਪਰਮੇਸ਼ਰ ਆਇਆ
ਸੁੱਤਿਆ ਤੂੰ ਜਾਗ ਬੰਦਿਆ
47
ਤੂੰ ਕਿਹੜਿਆਂ ਰੰਗਾਂ ਵਿੱਚ ਖੇਡੇਂ
ਮੈਂ ਕੀ ਜਾਣਾ ਤੇਰੀ ਸਾਰ ਨੂੰ
48
ਧੰਨ ਜੋਬਨ ਫੁੱਲਾਂ ਦੀਆਂ ਬਾੜੀਆਂ
ਸਦਾ ਨਾ ਅਬਾਦ ਰਹਿਣੀਆਂ
49
ਕਬਰਾਂ ਉਡੀਕ ਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ
50
ਪਾਪੀ ਰੋਂਦੇ ਨੇ ਛੱਪੜ ਤੇ ਖੜ੍ਹਕੇ
ਧਰਮੀ ਬੰਦੇ ਪਾਰ ਲੰਘਗੇ
51
ਫਲ਼ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਬਲਾ ਤੂੰ ਮਾਣ ਨਾ ਕਰੀਂ
52
ਬਾਝ ਪੁੱਤਰਾਂ ਗਤੀ ਨੀ ਹੋਣੀ
ਪੁੱਤਰੀ ਮੈਂ ਰਾਜੇ ਰਘੂ ਦੀ
53
ਬਾਹਲੀਆਂ ਜਗੀਰਾਂ ਵਾਲ਼ੇ
ਖਾਲੀ ਹੱਥ ਜਾਂਦੇ ਦੇਖ ਲੈ
54
ਜੀਹਨੇ ਕਾਲ਼ ਪਾਵੇ ਨਾਲ਼ ਬੰਨ੍ਹਿਆ
ਇਕ ਦਿਨ ਚਲਦਾ ਹੋਇਆ

193