ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

81
ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ
82
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਨਾਉਣਾ
83
ਤੈਨੂੰ ਕੀ ਲੱਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲੱਗਦੇ
84
ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ
85
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
86
ਮੁੰਡਾ ਰੋਹੀ ਦੀ, ਕਿੱਕਰ ਤੋਂ ਕਾਲਾ
ਬਾਪੂ ਦੀ ਪਸੰਦ ਆ ਗਿਆ
87
ਕਰੀਰ ਤੇ ਵਣ
ਆਮ ਖਾਸ ਨੂੰ ਡੇਲੇ1
ਮਿੱਤਰਾਂ ਨੂੰ ਖੰਡ ਦਾ ਕੜਾਹ
88
ਬੈਠੀ ਰੋਵੇਂਗੀ ਬਣਾਂ ਦੇ ਓਹਲੇ
ਪਿਆਰੇ ਗੱਡੀ ਚੜ੍ਹ ਜਾਣਗੇ
89
ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
90
ਕੱਚੀ ਕੈਲ
ਕੱਚੀ ਕੈਲ ਵੇ ਲਚਕ ਟੁੱਟ ਜਾਵਾਂ
ਪੱਲੇ ਪੈ ਗੀ ਸੂਰਦਾਸ ਦੇ


1. ਡੇਲੇ-ਕਰੀਰ ਦਾ ਫਲ਼

197