ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/207

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

165
ਭੱਖੜਾ
ਗੋਦੀ ਚੁੱਕ ਲੈ ਮਲਾਜੇਦਾਰਾ1
ਪੈਰ ਖਾ ਲੇ ਭੱਖੜੇ ਨੇ
166
ਮੋਠ ਬਾਜਰਾ
ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ
167
ਰੁੱਤ ਗਿੱਧਾ ਪਾਉਣ ਦੀ ਆਈ
ਲੱਕ ਲੱਕ ਹੋ ਗੇ ਬਾਜਰੇ
168
ਮੂੰਗਰੇ
ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ
169
ਮੱਕੀ
ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ
ਰੋਟੀ ਮੇਰਾ ਯਾਰ ਖਾ ਗਿਆ
170
ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
171
ਮੇਰਾ ਯਾਰ ਮੱਕੀ ਦਾ ਰਾਖਾ
2ਡੱਬ ਵਿੱਚ ਲਿਆਵੇ ਛੱਲੀਆਂ
172
ਮੇਰੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ
ਚੁਗ ਲੌ ਨੀ ਕੁੜੀਓ
173
ਯਾਰੀ ਝਿਊਰਾਂ ਦੀ ਕੁੜੀ ਨਾਲ ਲਾਈਏ
ਤੱਤੀ ਤੱਤੀ ਖਿੱਲ ਚੱਬੀਏ


1. ਮਲਾਹਜ਼ੇਦਾਰ-ਮਿਤੱਰ। 2. ਡੱਬ-ਚਾਦਰੇ ਦਾ ਲਾਂਗੜ।205