ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/208

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

174
ਲੈ ਲੈ ਛੱਲੀਆਂ ਭੁਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ
175
ਕਿਸੇ ਗਲ ਤੇ ਯਾਰ ਪਰਤਿਆਈਏ
ਛੱਲੀਆਂ ਤੇ ਰੁਸੇ ਨਾ ਬਹੀਏ
176
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲੇ ਘਰ ਪੈਣਗੇ
177
ਅਸੀਂ ਤੇਰੇ ਨਾ ਚੱਬਣੇ
ਖ਼ੁਸ਼ਕ ਮੱਕੀ ਦੇ ਦਾਣੇ

206