ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/210

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

188
ਧਾਹ ਮਾਰ ਕੇ ਰੇਲ ਚੜ੍ਹਾਇਆ
ਓਹਲੇ ਹੋ ਕੇ ਲੱਡੂ ਵੰਡਦੀ
189
ਲੱਡੂ ਵੰਡਦੀ ਤਸੀਲੋਂ ਆਵਾਂ
ਪਹਿਲੀ ਪੇਸ਼ੀ ਯਾਰ ਛੁਟ ਜੇ
190
ਲੱਡੂ ਖਾਂਦੀ ਚੁਬਾਰਿਉਂ ਨਿਕਲੀ
ਮੱਖੀਆਂ ਨੇ ਪੈੜ ਕਢ ਲੀ
191
ਲੱਡੂ ਖਾਂਦੀ ਨੂੰ ਸ਼ਰਮ ਨਾ ਆਵੇ
ਅੱਖ ਮਾਰੇ ਨੱਕ ਵੱਟਦੀ
192
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
193
ਲਾਲਾ ਲੱਡੂ ਘੱਟ ਨਾ ਦਈਂ
ਤੇਰੀ ਓ ਕੁੜੀ ਨੂੰ ਦੇਣੇ
194
ਲੱਡੂ ਭੁਰਗੇ ਬਨੇਰੇ ਨਾਲ ਲੱਗ ਕੇ
ਸੁੱਤੀਏ ਜਾਗ ਅਲ੍ਹੜੇ
195
ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ
ਮਿਸ਼ਰੀ ਕੜੱਕ ਬੋਲਦੀ

208