ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਸ਼ੂ
196
ਸੱਪ
ਸੰਤੀ ਸੱਪ ਬਣਗੀ
ਪਾ ਕੇ ਰੇਬ ਪਜਾਮਾ
197
ਸੱਪ ਦੀ ਤੋਰ ਨਾ ਤੁਰੀਏ
ਜੋਗੀ ਲੋਕ ਕੀਲ ਲੈਣ ਗੇ
198
ਕੋਈ ਲੈਜੂ ਕੀਲ ਕੇ ਜੋਗੀ
ਤੋਰ ਤੁਰੇਂ ਸੱਪਣੀ ਦੀ
199
ਕੋਈ ਲੈਜੂ ਬੰਗਾਲੀ ਫੜਕੇ
ਤੋਰ ਤੁਰੇਂ ਸੱਪਣੀ ਦੀ
200
ਕਾਲਾ ਨਾਗ ਚਰ੍ਹੀ ਵਿੱਚ ਮੇਹਲੇ
ਗੁਜਰੀ ਦੀ ਗੁੱਤ ਵਰਗਾ
201
ਤੇਰੀ ਕੱਤਣੀ ਫਰਾਟੇ ਮਾਰੇ
ਪੂਣੀਆਂ ਦੇ ਸੱਪ ਬਣ ਗੇ
202
ਤੇਰੀ ਡੋਰੀ ਨੇ ਡੰਗਿਆ ਸੱਪ ਬਣ ਕੇ
ਆਪੇ ਈ ਅਲਾਜ ਕਰ ਦੇ
203
ਪੈਗੀ ਸੱਪ ਦਾ ਬਹਾਨਾ ਕਰਕੇ
ਡੰਗੀ ਹੋਈ ਆਸ਼ਕਾਂ ਦੀ
204
ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲਿਆ
ਸੱਪ ਵਾਂਗੂੰ ਆਵਾਂ ਮੇਹਲਦੀ

209