ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

249
ਬੱਕਰੀ
ਸਹੁੰ ਗਊ ਦੀ ਝੂਠ ਨਾ ਬੋਲਾਂ
ਬੱਕਰੀ ਨੂੰ ਊਂਠ ਜੰਮਿਆ
250
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ
251
ਤੇਰੀ ਸਾਗ ਚੋਂ ਬੱਕਰੀ ਮੋੜੀ
ਕੀ ਗੁਣ ਜਾਣੇ ਗੀ
252
ਬੱਕਰੀ ਦਾ ਦੁੱਧ ਗਰਮੀ
ਵੇ ਤੂੰ ਛੱਡ ਗੁਜਰੀ ਦੀ ਯਾਰੀ
253
ਮੇਰੀ ਬੱਕਰੀ ਚਾਰ ਲਿਆ ਦਿਉਰਾ
ਮੈਂ ਨਾ ਤੇਰਾ ਹੱਕ ਰੱਖਦੀ
254
ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰੱਖਦੀ
255
ਲੰਗੇ ਡੰਗ ਪੈ ਗੀ ਬੱਕਰੀ
ਬੁੜ੍ਹਾ ਬੁੜ੍ਹੀ ਦੀ ਜਾਨ ਨੂੰ ਰੋਵੇ
256
ਹਾਕਾਂ ਮਾਰਦੇ ਬੱਕਰੀਆਂ ਵਾਲੇ
ਦੁਧ ਪੀ ਕੇ ਜਾਈਂ ਜੈ ਕੁਰੇ
257
ਬੱਕਰਾ
ਬੁੱਢੀਏ ਸੁੱਖ ਬੱਕਰਾ
ਤੇਰੇ ਮੁੜ ਕੇ ਜੁਆਨੀ ਆਵੇ
258
ਬੁੱਢੀ ਲਈ ਬੱਕਰਾ
ਹਦਰ ਸ਼ੇਖ ਨੂੰ ਜਾਵੇ
259
ਮੱਝ
ਖੁੰਡੀਆਂ ਦੇ ਸਿੰਗ ਫਸਗੇ
ਕੋਈ ਨਿੱਤਰੂ ਬੜੇਵੇਂ ਖਾਣੀ

214