ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/218

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਛੀ
268
ਇਲ੍ਹ
ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ
269
ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ
270
ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਇਲ ਬੋਲਦੀ
271
ਕਾਗ
ਕਾਲਾ ਕਾਗ1 ਨੀ ਬਨੇਰੇ ਉਤੇ ਬੋਲੇ
ਅਜ ਮੇਰੇ ਯਾਰ ਨੇ ਆਉਣਾ
272
ਕਬੂਤਰ
ਸੁਰਮੇਂ ਦਾ ਕੀ ਪਾਉਣਾ
ਤੇਰੀ ਅੱਖ ਨੀ ਕਬੂਤਰ ਵਰਗੀ
273
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ
274
ਤੇਰੀ ਬੈਠਕ ਨੇ
ਪੱਟਿਆ ਕਬੂਤਰ ਚੀਨਾ
275
ਨੱਚ ਕਬੂਤਰੀਏ
ਦੇ ਦੇ ਸ਼ੌਕ ਦਾ ਗੇੜਾ


1. ਕਾਗ-ਕਾਂ216