ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/219

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

276
ਬਣ ਕੇ ਕਬੂਤਰ ਚੀਨਾ
ਗਿੱਧੇ ਵਿੱਚ ਆ ਜਾ ਪੱਠੀਏ
277
ਕੂੰਜ
ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ
278
ਚੁਗਲ
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ
279
ਤੋਤਾ
ਉਡ ਜਾ ਵਰਿਆਮ ਤੋਤਿਆ
ਪਤਲੇ ਨਿੰਮਾਂ ਦੇ ਟਾਹਲੇ
280
ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ
281
ਤਿੱਤਰ
ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਮਾਂ
282
ਬਟੇਰਾ
ਸੁਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ
283
ਬਾਜ
ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉੱਡਗੇ
284
ਕਾਲੀ ਤਿੱਤਰੀ ਕਮਾਦੋਂ ਨਿੱਕਲੀ
ਉਡਦੀ ਨੂੰ ਬਾਜ ਪੈ ਗਿਆ

217