ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੜਿਆਂ ਦਾ ਸ਼ੌਂਕ ਬੁਰਾ
415
ਉਹ ਘਰ ਛੜਿਆਂ ਦਾ
ਜਿੱਥੇ ਸ਼ੀਸ਼ਾ ਮੋਚਨਾ ਖੜਕੇ
416
ਲੋਪੋਂ ਪਿੰਡ ਸੰਤਾਂ ਦਾ
ਜਿੱਥੇ ਛੜਿਆਂ ਦੀ ਸਰਦਾਰੀ
417
ਅੱਗ ਲੱਗੇ ਕੱਤਣੀ ਨੂੰ
ਅਸੀਂ ਮੋਰ ਦਾ ਪਾਪ ਨੀ ਕਰਨਾ
418
ਅੱਗ ਲੱਗੇ ਕੱਤਣੀ ਨੂੰ
ਅਸੀਂ ਮੋਰ ਦਾ ਪਾਪ ਨੀ ਕਰਨਾ
419
ਸੀਸ ਦੇਣ ਜੇ ਛੜੇ ਮਸਤਾਨੇ
ਪੁੱਤ ਜੰਮੇ ਸੰਢਣੀ ਨੂੰ
420
ਹੁਕਮ ਤਸੀਲੋਂ ਆਇਆ
ਰੰਡੀਆਂ ਨੂੰ ਕੋਈ ਕਰ ਲਓ
421
ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ
422
ਖਿੜਕੀ ਖੋਹਲੂ ਛੜਿਆਂ ਦੀ
ਕੋਈ ਖੋਹਲੂ ਹੌਂਸਲੇ ਵਾਲੀ
423
ਘੁੰਡ ਕਢਣਾ ਤਵੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ
424
ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ
ਛੜਿਆ ਦੋਜਕੀਆ

232