ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/237

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

448
ਨਿਓਂਦਾ ਦੇ ਗੀ ਝਾਂਜਰਾਂ ਵਾਲੀ
ਛੜਿਆਂ ਦਾ ਦੁੱਧ ਉਬਲੇ
449
ਪਿੱਟ ਪਿੱਟ ਛੜੇ ਮਰਦੇ
ਰੋਟੀ ਚੋਪੜੀ ਨਹੀਂ ਵਿੱਚ ਕਰਮਾਂ
450
ਬਾਪੂ ਮੈਨੂੰ ਮਹਿੰ ਲੈ ਦੇ
ਮੈਂ ਛੜਿਆਂ ਦੇ ਵਸ ਪੈਣਾ
451
ਮਰ ਜਾਏਂ ਚੋਬਰੀਏ
ਬੋਲੀ ਮਾਰ ਕੇ ਛੜੇ ਨੂੰ ਭੁੰਨਿਆ
452
ਮੌਜਾਂ ਛੜਿਆਂ ਨੂੰ
ਧੰਦ ਪਿੱਟਦੇ ਤੀਵੀਆਂ ਵਾਲੇ
453
ਰੰਡੀ ਬਾਹਮਣੀ ਪਰੋਸੇ ਫੇਰੇ
ਛੜਿਆਂ ਦੇ ਦੋ ਦੇ ਗੀ
454
ਰੰਨ ਮਰਗੀ ਤਵੀਤੀਆਂ ਵਾਲੀ
ਛੜਿਓ ਸਬਰ ਕਰੋ
455
ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ
ਛੜਿਆਂ ਦੀ ਅੱਗ ਨਾ ਬਲੇ
456
ਰੰਨਾਂ ਵਾਲਿਆਂ ਦੇ ਆਦਰ ਬਥੇਰੇ
ਛੜਿਆਂ ਨੂੰ ਕੌਣ ਪੁੱਛਦਾ
457
ਰੰਨਾਂ ਵਾਲੇ ਘੱਟ ਬੋਲਦੇ
ਛੜੇ ਕਰਦੇ ਮਸ਼ਕਰੀ ਪੂਰੀ
458
ਲੈ ਲਏ ਮਿਰਗਾਂ ਤੋਂ ਨੈਣ ਉਧਾਰੇ
ਛੜਿਆਂ ਦੀ ਹਿੱਕ ਲੂਹਣ ਨੂੰ

235