ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/242

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

495
ਪੀਹੜੀ ਡਾਹ ਕੇ ਬਹਿਜਾ ਬਾਬਲਾ
ਕੀ ਬੋਲਦੇ ਅੰਦਰ ਸੱਸ ਮੇਰੀ
496
ਪੀਹੜੀ ਡਾਹ ਕੇ ਬਹਿਜਾ ਬਾਬਲਾ
ਧੀਆਂ ਰੱਖੀਆਂ ਦੇ ਰੁਦਨ ਸੁਣਾਵਾਂ
497
ਨੰਗੇ ਪੈਰੀਂ ਆਉਣਾ ਬਾਬਲਾ
ਤੇਰੀ ਪੱਚੀਆਂ ਪਿੰਡਾਂ ਦੀ ਸਰਦਾਰੀ
498
ਨੰਗੇ ਪੈਰੀਂ ਆਉਣਾ ਬੱਚੀਏ
ਮੇਰੀ ਬਹੁਤੀਆਂ ਧੀਆਂ ਨੇ ਮੱਤ ਮਾਰੀ
499
ਚਿੱਤ ਲੱਗੇ ਨਾ ਉਦਾਸਲ ਹੋਈ
ਵਿੱਚ ਤੇਰੇ ਮੰਦਰਾਂ ਦੇ
500
ਦੱਬ ਲੀ ਕਬੀਲਦਾਰੀ ਨੇ
ਮੇਰੀ ਗੁੱਡੀਆਂ ਨਾਲ ਖੇਡਣ ਵਾਲੀ
502
ਬਾਪੂ ਤੇਰੇ ਮੰਦਰਾਂ 'ਚੋਂ
ਧੱਕੇ ਦੇਣ ਸਕੀਆਂ ਭਰਜਾਈਆਂ
503
ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਨਣ ਦਾ ਆਵੇ

240