ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/245

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

525
ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ
526
ਕੁਰਸੀ ਮੇਰੇ ਵੀਰ ਦੀ
ਠਾਣੇਦਾਰ ਦੇ ਬਰੋਬਰ ਡਹਿੰਦੀ
527
ਜਿੱਥੇ ਬੱਜਦੀ ਬੱਦਲ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ
528
ਅੱਡੀ ਮਾਰੇ ਤੇ ਮਦਰਸਾ ਬੋਲੇ
ਮੇਰਾ ਵੀਰ ਪਤਲਾ ਜਿਹਾ
529
ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਵੀਰਨਾ
530
ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੂਲਦੀ ਆਵੇ
531
ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
532
ਸੜਕਾਂ ਸਾਫ ਕਰੋ
ਮੇਰੇ ਵੀਰ ਦੀ ਮੇਮ ਨੇ ਆਉਣਾ
533
ਭਾਗਾਂ ਵਾਲੀਆਂ ਜਿੰਨ੍ਹਾਂ ਦੇ ਵੀਰ ਬਾਬੂ
ਬੰਗਲਿਆਂ ਚੋਂ ਆਉਣ ਚਿੱਠੀਆਂ
534
ਲੰਮੀ ਵੀਹੀ ਤੇ ਉੱਚਾ ਘਰ ਮੇਰਾ
ਦੁੱਖ ਪੀ ਕੇ ਜਾਈਂ ਵੀਰਨਾ
535
ਛੁੱਟੀ ਲੈ ਕੇ ਆ ਜਾ ਵੀਰਨਾ
ਤੇਰੀ ਫੌਜ ਨੂੰ ਕਰੂੰਗੀ ਰੋਟੀ

243