ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/247

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

548
ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ
549
ਚਿੱਠੀ ਪਾਈਂ ਵੇ ਅੰਮਾਂ ਦਿਆ ਜਾਇਆ
ਭੈਣ ਪ੍ਰਦੇਸਣ ਨੂੰ
550
ਚਿੱਠੀ ਪਾਉਣ ਨਾ ਦੇਵੇ ਭਾਬੋ ਤੇਰੀ
ਕਾਗਜ਼ਾਂ ਦਾ ਮੁੱਲ ਮੰਗਦੀ
551
ਚਿੱਠੀ ਪਾਈਂ ਅੰਮਾਂ ਦਿਆ ਜਾਇਆ
ਕਾਗਜ਼ਾਂ ਦਾ ਮੁੱਲ ਘਲ ਦੂੰ
352
ਚੂਰੀ ਕੁੱਟ ਕੇ ਰੁਮਾਲ ਲੜ ਬੰਨ੍ਹ ਲੈ
ਸਹੁਰੇ ਮੇਰੇ ਦੂਰ ਵੀਰਨਾ
553
ਹੱਥ ਛਤਰੀ ਨਹਿਰ ਦੀ ਪਟੜੀ
ਠੰਡੇ ਠੰਡੇ ਆ ਜੀਂ ਵੀਰਨਾ
554
ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਭੈਣ ਕੋਲ ਭਾਈ ਚੱਲਿਆ
555
ਪੱਬ ਚੱਕ ਕੇ ਅੰਮਾਂ ਦਿਆ ਜਾਇਆ
ਵਾਟਾਂ ਦੂਰ ਦੀਆਂ
556
ਭੈਣ ਭਾਈ ਬੋਤੇ ਤੇ ਚੜ੍ਹੇ
ਬੋਤਾ ਲਗਰਾਂ ਸੂਤਦਾ ਆਵੇ
557
ਵੇ ਮੈਂ ਅਮਰ ਵੇਲ ਪੁੱਟ ਲਿਆਵਾਂ
ਬੋਤਾ ਤੇਰਾ ਭੁੱਖਾ ਵੀਰਨਾ
558
ਛੱਪੜੀ ’ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ
559
ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ

245