ਇਹ ਸਫ਼ਾ ਪ੍ਰਮਾਣਿਤ ਹੈ
560
ਵੀਰ ਬੋਤਾ ਬੰਨ੍ਹਣ ਦਾ ਸ਼ੌਕੀ
ਗਡਦੇ ਰੰਗੀਲ ਮੁੰਨੀਆਂ
561
ਉੱਡਦਾ ਰੁਮਾਲ ਦਿਸੇ
ਬੋਤਾ ਵੀਰ ਦਾ ਨਜ਼ਰ ਨਾ ਆਵੇ
562
ਕਿਹੜੀ ਕੀਲੀ ਟੰਗਾਂ ਵੀਰਨਾ
ਤੇਰੀ ਸੋਨੇ ਦੀ ਜੰਜੀਰੀ ਵਾਲ਼ਾ ਕੁੜਤਾ
563
ਓਸ ਕੀਲੀ ਟੰਗੀਂ ਬੀਬੀਏ
ਜਿੱਥੇ ਸੁੰਬ੍ਹਰੀ ਗਰਦ ਨਾ ਜਾਵੇ
564
ਕਾਲੀ ਕਾਗੜੀ1 ਬਨੇਰੇ ਉੱਤੇ ਬੋਲੇ
ਅੱਜ ਮੇਰੇ ਵੀਰ ਨੇ ਆਉਣਾ
565
ਸੱਸ ਚੰਦਰੀ ਕੁੰਡਾ ਨਾ ਖੋਹਲੇ
ਕੋਠੇ ਕੋਠੇ ਆ ਜਾ ਵੀਰਨਾ
566
ਕੌਲੇ ਖੜ ਕੇ ਸੁਣ ਲੈ ਵੀਰਨਾ
ਕੀ ਬੋਲਦੀ ਅੰਦਰ ਸੱਸ ਮੇਰੀ
567
ਚੁੱਪ ਕਰ ਨੀ ਅੰਮਾਂ ਦੀਏ ਜਾਈਏ
ਕਾਲੀ ਕੁੱਤੀ ਭੌਂਕ ਰਹੀ
568
ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁੱਕ ਗੀ
569
ਸੱਸੇ ਤੇਰੀ ਮੱਝ ਮਰਜੈ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ
570
ਕਿਹੜੇ ਦੁਖ ਤੋਂ ਫੜੀ ਦਿਲਗੀਰੀ
ਭਾਈਆਂ ਦੀ ਭੈਣ ਬਣਕੇ
1. ਕਾਗੜੀ-ਕਾਂ246