ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/254

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

612
ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ
ਸਾਰਾ ਜੱਗ ਵੈਰ ਪੈ ਗਿਆ
613
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿੱਚ ਕੈਦ ਰੱਖੀਆਂ
614
ਘੁੰਡ ਚੁੱਕ ਕੇ ਦਖਾ ਦੇ ਮੁਖੜਾ
ਤੇਰਾ ਕਿਹੜਾ ਮੁੱਲ ਲਗਦਾ
615
ਘੁੰਡ ਕੱਢ ਲੈ ਪਤਲੀਏ ਨਾਰੇ
ਪਾਣੀਆਂ ਨੂੰ ਅੱਗ ਲੱਗ ਜੂ
616
ਇਕ ਤੇਰਾ ਰੰਗ ਮੁਸ਼ਕੀ
ਦੂਜਾ ਡਾਹ ਲਿਆ ਬੀਹੀ ਵਿੱਚ ਚਰਖਾ
617
ਚੱਜ੍ਹ ਨੀ ਵੱਸਣ ਦੇ ਤੇਰੇ
ਕੱਤਣੀ 'ਚ ਲੱਡੂ ਰੱਖਦੀ
618
ਤੇਰੀ ਕੱਤਣੀ ਨਫੇ ਵਿੱਚ ਲੈਣੀ
ਮੁੱਲ ਕਰ ਚਰਖੀ ਦਾ
619
ਚੱਜ ਨੀ ਬਸਣ ਦੇ ਤੇਰੇ
ਕੱਤਣੀ ’ਚ ਪਈਆਂ ਰਿਓੜੀਆਂ
620
ਜੇਹੀ ਤੇਰੀ ਗੁੱਤ ਦੇਖ ਲੀ
ਜਿਹਾ ਦੇਖ ਲਿਆ ਜਰਗ ਦਾ ਮੇਲਾ
621
ਤੰਦ ਚਰਖੇ ਨਾ ਪਾਵੇਂ
ਪਟਦੀ ਸ਼ੁਕੀਨੀ ਨੇ
622
ਬੀਹੀ ਵਿੱਚ ਨਾ ਪੰਘੂੜਾ ਡਾਹੀਏ
ਪਿਓਕੇ ਪਿੰਡ ਕੁੜੀਏ
623
ਰੰਨ ਝਾਕਾ ਦੇਣ ਦੀ ਮਾਰੀ
ਡੰਡੀਓਂ ਵੱਟ ਪੈ ਗੀ

252