ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/255

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

624
ਲੱਛੀ ਕੁੜੀ ਮਹਿਰਿਆਂ ਦੀ
ਘੜਾ ਚੱਕਦੀ ਨਾਗ ਵਲ ਖਾਵੇ
625
ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜ਼ਰਬ ਨਾ ਆਵੇ
626
ਹੁਸਨ ਜੁਆਨੀ ਅਰ ਮਾਪੇ
ਤਿੰਨ ਰੰਗ ਨਹੀਂ ਲੱਭਣੇ
627
ਕਾਲੇ ਰੰਗ ਦੀ ਵਿਕੇ ਪਨਸੇਰੀ
ਗੋਰਾ ਰੰਗ ਰੱਤੀਏਂ ਵਿਕੇ
628
ਗੋਰੇ ਰੰਗ ਨੇ ਸਦਾ ਨੀ ਰਹਿਣਾ
ਭਰ ਭਰ ਵੰਡ ਮੁੱਠੀਆਂ
629
ਰੋੜ੍ਹ ਰੋੜ੍ਹ ਵੇ ਰੱਬਾ
ਇਨ੍ਹਾਂ ਸੋਹਣਿਆਂ ਦੀ ਰੜਕ ਮਰੋੜ ਵੇ ਰੱਬਾ
630
ਰੱਬਾ ਚੱਕ ਲੈ ਕਿਸੇ ਦੀ ਆਈ
ਬਿਨ ਮੁਕਲਾਈਆਂ ਨੂੰ
631
ਗੋਰਾ ਰੰਗ ਟਿੱਬਿਆਂ ਦਾ ਰੇਤਾ
ਵਾ ਆਈ ਉਡਜੂ ਗਾ
632
ਜਾਂਦਾ ਜੋਬਨ ਦੱਸ ਨਾ ਗਿਆ
ਚਿੱਠੀ ਕਿਹੜੇ ਸ਼ਹਿਰ ਨੂੰ ਪਾਵਾਂ
633
ਜਾਂਦੇ ਹੋਏ ਜੋਬਨ ਦੀ
ਉਡਦੀ ਧੂੜ ਨਜ਼ਰ ਨਾ ਆਵੇ
634
ਦੰਦੀ ਵੱਢੀ ਤੇ ਅੱਖਾਂ ਭਰ ਆਈਆਂ
ਮਾੜੇ ਹੀਏ ਵਾਲੀਏ ਰੰਨੇ

253