ਇਹ ਸਫ਼ਾ ਪ੍ਰਮਾਣਿਤ ਹੈ
655
ਮੈਂ ਤਾਂ ਬੋਲ ਪੁਗਾਵਾਂ
ਲੱਗੀਆਂ ਪ੍ਰੀਤਾਂ ਦੇ
656
ਯਾਰੀ ਪਿੰਡ ਦੇ ਮੁੰਡੇ ਨਾਲ ਲਾਈਏ
ਦਰਸ਼ਨ ਨਿੱਤ ਕਰੀਏ
657
ਇਸ਼ਕ ਪੰਜਾਬਣ ਦਾ
ਬਿਨਾਂ ਮੁਕਤੀ ਸੁਰਗ ਦਾ ਝੂਟਾ
658
ਯਾਰੀ ਹੱਟੀ ਤੇ ਲਖਾ ਕੇ ਲਾਈਏ
ਦਗੇਦਾਰ ਹੋ ਗੀ ਦੁਨੀਆਂ
659
ਯਾਰੀ ਲਾਣ ਨੂੰ ਬੜਾ ਚਿੱਤ ਕਰਦਾ
ਇਕ ਡਰ ਮਾਪਿਆਂ ਦਾ
660
ਅਨਦਾਹੜੀਏ ਮੁੰਡੇ ਨਾਲ ਯਾਰੀ
ਧੀਏ ਤੈਨੂੰ ਰਾਜ ਦੀ ਗੱਦੀ
661
ਕਾਸ਼ਨੀ ਦੁਪੱਟੇ ਵਾਲੀਏ
ਤੈਨੂੰ ਨਿੱਤ ਸੁਪਨੇ ਵਿੱਚ ਦੇਖਾਂ
662
ਤੂੰ ਮਨ ਮੋਹ ਲਿਆ ਨੀ
ਨੇਤਰ ਨਾਲ ਰਲਾ ਕੇ
663
ਮੈਨੂੰ ਜਿੰਦ ਨਾਲੋਂ ਯਾਰ ਪਿਆਰਾ
ਡੱਬੀ ਵਿੱਚ ਪਾ ਰੱਖਦੀ
664
ਤੂੰ ਕਿਹੜਾ ਚੰਦ ਮੁੰਡਿਆ
ਦਿਲ ਮਿਲਗੇ ਦੀ ਹੋਈ
665
ਵੇ ਮੈਂ ਤ੍ਰਿੰੰਜਣਾਂ ’ਚ ਬੋਲ ਪਛਾਣਾਂ
ਗਲੀਆਂ 'ਚ ਫਿਰਦੇ ਦਾ
256