ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/260

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

678
ਕਿਹੜੇ ਰਾਹ ਮੁਕਲਾਵੇ ਜਾਵਾਂ
ਮਿੱਤਰਾਂ ਦੇ ਹਲ਼ ਚੱਲਦੇ
679
ਸੁਹਣੇ ਯਾਰ ਨੇ ਕੁਵੇਲੇ ਅੱਖ ਮਾਰੀ
ਔਖੀ ਹੋ ਗੀ ਕੰਧ ਟੱਪਣੀ
680
ਸੁਹਣਾ ਚਿੱਟਿਆਂ ਦੰਦਾਂ ਨਾਲ ਹੱਸ ਕੇ
ਲੈ ਗਿਆ ਮੇਰੀ ਜਿੰਦ ਕੱਢ ਕੇ
681
ਗੋਦੀ ਚੁੱਕ ਲੈ ਮਲਾਹਜੇਦਾਰਾ
ਨੱਚਦੀ ਦੇ ਪੈਰ ਘਸ ਗੇ
682
ਮੇਰਿਆ ਖੰਡਦਿਆ ਖੇਲਣਿਆ ਯਾਰਾ
ਲੰਘ ਜਾ ਬਾਜ਼ਾਰ ਵਿੱਚ ਦੀਂ
683
ਤਾਹਨਾ ਤੇਰਾ ਤੀਰ ਮਿੱਤਰਾ
ਮੇਰੇ ਅਜੇ ਵੀ ਕਲੇਜੇ ਵਿੱਚ ਰੜਕੇ
684
ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
685
ਹੱਥ ਤੇਰਾ ਕਾਲਜਾ ਮੇਰਾ
ਕੱਢ ਲੈ ਰੁੱਗ ਭਰ ਕੇ
686
ਮੈਂ ਤਾਂ ਲੱਗੀਆਂ ਦੇ ਬੋਲ ਪੁਗਾਵਾਂ
ਘਰ ਤੇਰਾ ਦੂਰ ਮਿੱਤਰਾ
687
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂਂ ਚੜ੍ਹ ਆਈਆਂ
688
ਰੋਟੀ ਖਾ ਜੀਂ ਭੂਆ ਦਾ ਪੁੱਤ ਬਣ ਕੇ
ਮਿੱਤਰਾ ਦੂਰ ਦਿਆ
689
ਚੱਲ ਮਿੱਤਰਾ ਘਰ ਮੇਰੇ
ਕਰਦੀ ਬੇਨਤੀਆਂ

258