ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/261

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

690
ਯਾਰੀ ਤੋੜ ਕੇ ਖੁੰੰਡਾਂ ਤੇ ਬਹਿ ਗਿਆ
ਹੁਣ ਕਿਹੜਾ ਰੱਬ ਬਣ ਗਿਆ
691
ਯਾਰੀ ਟੁੱਟੀ ਦਾ ਕੀ ਲਾਜ ਬਣਾਈਏ
ਰੱਸਾ ਹੋਵੇ ਗੱਠ ਦੇ ਲਈਏ
692
ਜਦ ਚੰਦ ਬੱਦਲੀ ਵਿੱਚ ਆਇਆ
ਭੁੱਲ ਗੀ ਯਾਰ ਦੀ ਗਲ਼ੀ
693
ਯਾਰੀ ਕੱਚਿਆ ਮਸ਼ੂਕਾ ਤੇਰੀ
ਮਿਹਣੋ ਮਿਹਣੀ ਹੋ ਕੇ ਟੁੱਟ ਗੀ
694
ਰਾਹ ਭੁੱਲ ਗੀ ਮੋੜ ਤੇ ਆ ਕੇ
ਲੰਬੀ ਸੀਟੀ ਮਾਰ ਮਿੱਤਰਾ
695
ਮੈਂ ਕਪੜੇ ਦੇਖ ਕੇ ਡੁਲ੍ਹਗੀ
ਦਿਲ ਦਿਆ ਕੰਗਾਲ ਮਿੱਤਰਾ
696
ਸਰੀ ਨਾ ਕੰਗਾਲਾ ਯਾਰਾ
ਇਕ ਤੈਥੋਂ ਮੰਗੀ ਕੁੜਤੀ
697
ਖੱਦਰ ਹੱਡਾਂ ਨੂੰ ਖਾਵੇ
ਮਲਮਲ ਲਿਆ ਦੇ ਮਿੱਤਰਾ
698
ਤੇਰੇ ਮੂਹਰੇ ਥਾਨ ਸੁੱਟਿਆ
ਸੁੱਥਣ ਸਮਾਲੈ ਚਾਹੇ ਲਹਿੰਗਾ
699
ਡੱਬੀ ਵਿੱਚ ਪਾ ਰੱਖਦੀ
ਮੇਰਾ ਅਮਲੀ ਫੀਮ ਦਾ ਮਾਵਾ
700
ਕੀ ਖੱਟਿਆ ਗੱਲ੍ਹਾਂ ਨੂੰ ਹੱਥ ਲਾ ਕੇ
ਲਲਾ ਲਲਾ ਹੋ ਗੀ ਮਿੱਤਰਾ
701
ਮੂੰਹੋਂ ਮਿੱਠੀਏ ਦਿਲਾਂ ਦੀਏ ਖੋਟੀਏ
ਇੱਕ ਵਾਰੀ ਬੋਲ ਹੱਸ ਕੇ

259