ਇਹ ਸਫ਼ਾ ਪ੍ਰਮਾਣਿਤ ਹੈ
714
ਤੇਰਾ ਕੁਛ ਨਾ ਦੁੱਖ ਮੁਟਿਆਰੇ
ਤੇਰੀ ਆਈ ਮੈਂ ਮਰਜਾਂ
715
ਤੈਨੂੰ ਬਦੀ ਨਾ ਨੰਦ ਕਰੇ ਕੋਈ
ਮਿੱਤਰਾਂ ਨੂੰ ਨਿੱਤ ਬਦੀਆਂ
716
ਦੰਦੀ ਵਢ ਲੈ ਜਿਗਰੀਆ ਯਾਰਾ
ਕਹਿ ਦੂੰਗੀ ਭਰਿੰਡ ਲੜਗੀ
717
ਉੱਠ ਖੜ ਰਾਜ ਕੁਰੇ
ਨਬਜ਼ਾਂ ਦੇਖਣ ਪਿਆਰੇ
718
ਦਰਸ਼ਣ ਸੱਜਣਾ ਦੇ
ਲੱਗਦੇ ਤੀਰਥਾਂ ਵਰਗੇ
719
ਤੈਨੂੰ ਚੰਦ ਦੇ ਬਹਾਨੇ ਦੇਖਾਂ
ਕੋਠੇ ਉੱਤੇ ਚੜ੍ਹ ਮਿੱਤਰਾ
720
ਤੈਨੂੰ ਹਾਰ ਬਣਾ ਕੇ ਗਲ ਪਾਵਾਂ
ਕੋਠੇ ਉੱਤੇ ਆ ਜਾ ਮਿੱਤਰਾ
721
ਗੋਰੇ ਰੰਗ ਤੋਂ ਬਦਲ ਗਿਆ ਕਾਲਾ
ਕੀ ਗ਼ਮ ਖਾ ਗਿਆ ਮਿੱਤਰਾ
722
ਯਾਰ ਪੁਛਦੇ ਗੱਡੀ ਦਾ ਜੂਲਾ ਫੜ ਕੇ
ਫੇਰ ਕਦ ਆਵੇਂਗੀ
723
ਗੱਡੀ ਮਗਰ ਖੜੋਤਿਆ ਯਾਰਾ
ਮੈਂ ਕੀ ਤੈਨੂੰ ਪੰਡ ਬੰਨ੍ਹ ਦਿਆਂ
724
ਅਸੀਂ ਕਿਹੜਾ ਪੰਡ ਮੰਗਦੇ
ਸਾਥੋਂ ਰੋਂਦੀ ਝੱਲੀ ਨਾ ਜਾਵੇਂ
725
ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ
261