ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/264

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

726
ਰੰਡੀ ਹੋਗੀ ਮੁਕਲਾਵੇ ਜਾਂਦੀ
ਮਿੱਤਰਾਂ ਦੀ ਹਾ ਪੈ ਗੀ
727
ਮਾਪੇ ਤੈਨੂੰ ਘਟ ਰੋਣਗੇ
ਬਹੁਤੇ ਰੋਣਗੇ ਯਾਰ ਸੁਨੇਹੀ
728
ਯਾਰ ਰੋਵੇ ਕਿੱਕਰਾਂ ਦੇ ਓਹਲੇ
ਗੱਡੀ ਵਿੱਚ ਮੈਂ ਰੋਵਾਂ
729
ਨੌਕਰ ਹੋਵੇ ਪਾਵਾਂ ਚਿੱਠੀਆਂ
ਸਾਧੂ ਹੋਏ ਦਾ ਕੀ ਲਾਜ ਬਣਾਵਾਂ
730
ਟੁੱਟਗੀ ਯਾਰੀ ਪੱਠੀਏ
ਮਨ ਮੁੜਿਆ ਹੈ ਦੀਂਹਦੀ ਨੀ
731
ਮੇਰੀ ਲੱਗਦੀ ਕਿਸੇ ਨਾ ਦੇਖੀ
ਟੁੱਟਦੀ ਨੂੰ ਜੱਗ ਜਾਣਦਾ
732
ਚਿੱਤ ਨਾ ਤੀਆਂ ਵਿੱਚ ਲੱਗਦਾ
ਯਾਰ ਬੀਮਾਰ ਪਿਆ
733
ਝੂਠੇ ਦਾਅਵੇ ਮਿੱਤਰਾਂ ਦੇ
ਲੈ ਜਾਣ ਗੇ ਜਿਨ੍ਹਾਂ ਨੇ ਦੰਮ ਖਰਚੇ
734
ਮੁੰਡਿਆ ਬਲੋਚਾਂ ਦਿਆ
ਤੇਰੇ ਢੋਲੇ ਰੜਕਦੇ ਹਿੱਕ ਤੇ
735
ਮੇਰੇ ਯਾਰ ਨੇ ਚੁਬਾਰਾ ਪਾਇਆ
ਚੜ੍ਹਦੀ ਦੇ ਪੱਟ ਫੁਲਗੇ
736
ਖੱਟੀ ਆਪਣੇ ਖਸਮ ਦੀ ਖਾਈਏ
ਯਾਰ ਦਾ ਨਾ ਘਰ ਪੱਟੀਏ
737
ਪੱਟੀ ਜਾਵੇਂਗੀ ਕਦੇ ਨੀ ਘਰ ਬਸਣਾ
ਦੋ ਦੋ ਯਾਰ ਰੱਖਦੀ

262