ਇਹ ਸਫ਼ਾ ਪ੍ਰਮਾਣਿਤ ਹੈ
738
ਕੀੜੇ ਪੈਣਗੇ ਮਰੇਂਗੀ ਸੱਪ ਲੜਕੇ
ਮਿੱਤਰਾਂ ਨੂੰ ਦਗਾ ਦੇਣੀਏਂ
739
ਯਾਰੀ ਲਾਈ ਸੀ ਗੁਆਂਢਣ ਕਰਕੇ
ਘਰ ਬਾਰ ਲੈ ਗੀ ਲੁਟਕੇ
740
ਇਹਦੀ ਪਿੰਡ ਦੇ ਮੁੰਡੇ ਨਾਲ ਯਾਰੀ
ਘੜਾ ਨਾ ਚੁਕਾਇਓ ਕੁੜੀਓ
741
ਖਸਮਾਂ ਨੂੰ ਖਾਣ ਕੁੜੀਆਂ
ਆਪੇ ਚੱਕ ਲੂੰ ਮੌਣ ਤੇ ਧਰ ਕੇ
742
ਕਾਹਨੂੰ ਮਾਰਦੈਂ ਚੰਦਰਿਆ ਡਾਕੇ
ਔਖੀ ਹੋਜੂ ਕੈਦ ਕੱਟਣੀ
743
ਯਾਰ ਡਾਕੇ ਮਾਰਦਾ ਨਾ ਸਮਝਾਇਆ
ਲੰਬੇ ਲੰਬੇ ਬੈਣ ਪਾਉਨੀ ਐਂ
744
ਕਾਹਨੂੰ ਰੋਨੀਏਂ ਢਿੱਲ੍ਹੇ ਜਹੇ ਬੁਲ੍ਹ ਕਰ ਕੇ
ਆਸ਼ਕਾਂ ਨੂੰ ਨਿੱਤ ਬਦੀਆਂ
745
ਲੱਕ ਬੰਨ੍ਹਕੇ ਪੱਤਣਾਂ ਤੇ ਖੜੀਆਂ
ਜਿਨ੍ਹਾਂ ਨੂੰ ਲੋੜ ਮਿੱਤਰਾਂ ਦੀ
746
ਸਾਰਾ ਬਾਗ ਹਵਾਲੇ ਕੀਤਾ
ਮਿੱਤਰਾਂ ਨੇ ਫੁੱਲ ਮੰਗਿਆ
747
ਮਿੱਤਰਾਂ ਦੀ ਲੂਣ ਦੀ ਡਲ਼ੀ
ਤੂੰ ਮਿਸ਼ਰੀ ਕਰ ਕੇ ਜਾਣੀ
748
ਪਾਰ ਲੰਘਣਾ ਸਜਨ ਨੂੰ ਮਿਲਣਾ
ਹੱਥ ਨਾਲ ਹੱਥ ਜੋੜਦੀ
749
ਅੱਧੀ ਤੇਰੀ ਆਂ ਮਲਾਹਜੇਦਾਰਾ
ਅੱਧੀ ਆਂ ਮੈਂ ਹੌਲਦਾਰ ਦੀ
263