ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/266

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

750
ਜੀਹਦੇ ਘਰ ਦੇ ਘੂਰਦੇ ਮਾਪੇ
ਓਹਦੀ ਯਾਰੀ ਨਹੀਂ ਨਿੱਭਦੀ
751
ਕੰਧ ਟੱਪ ਕੇ ਭਨਾ ਲੇ ਗੋਡੇ
ਮਿੱਤਰਾਂ ਦੇ ਮਿਲਣੇ ਨੂੰ
752
ਕੱਚੇ ਦੁੱਧ ਨੂੰ ਜਾਗ ਨਾ ਲਾਵਾਂ
ਝਾਕਾਂ ਯਾਰ ਦੀਆਂ
753
ਤੇਰੀ ਯਾਰੀ ਨੇ ਵਫ਼ਾ ਨਾ ਕੀਤਾ
ਲੱਗ ਗਈਆਂ ਹੱਥ ਕੜੀਆਂ
754
ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ
ਸੜ ਗਈਆਂ ਲਾਲ ਬੁੱਲ੍ਹੀਆਂ
755
ਕੁੱਤੀ ਮਰਜੇ ਗੁਆਂਢਣੇ ਤੇਰੀ
ਗਲ਼ੀ ਵਿਚੋਂ ਯਾਰ ਮੋੜਿਆ
756
ਹੱਥੀਂ ਯਾਰ ਵਿਦਾ ਨਾ ਕੀਤਾ
ਦਿਲ ਵਿੱਚ ਰੋਸ ਰਹਿ ਗਿਆ
757
ਗਲ਼ ਲੱਗ ਕੇ ਯਾਰ ਦੇ ਰੋਈ
ਮਾਪਿਆਂ ਝਿੜਕ ਦਿੱਤੀ
758
ਮੇਰੀ ਸੱਸ ਭਰਮਾਂ ਦੀ ਮਾਰੀ
ਹੱਸ ਕੇ ਨਾ ਲੰਘ ਵੈਰੀਆ
759
ਫੋਟੋ ਤੇਰੀ ਨੂੰ
ਨਿੱਤ ਉੱਠ ਕੇ ਕਾਲਜੇ ਲਾਵਾਂ
760
ਝੂਠੀ ਪੈ ਗੀ ਬਚਨਾਂ ਤੋਂ
ਮੱਥੇ ਯਾਰ ਦੇ ਲੱਗਿਆ ਨਾ ਜਾਵੇ
761
ਸੁਫਨੇ ’ਚ ਪੈਣ ਜੱਫੀਆਂ
ਅੱਖ ਖੁਲ੍ਹੀ ਤੋਂ ਨਜ਼ਰ ਨਾ ਆਇਆ

264