ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/268

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦਾ ਮਹਿਰਮ
768
ਕੰਮ ਬਾਝ ਨੀ ਬਚੋਲਿਆਂ ਬਣਦਾ
ਘਰ ਭਾਮੇਂ ਹੋਵੇ ਲੱਖ ਦਾ
769
ਦੋ ਸਿਰ ਜੁੜਦਿਆਂ ਨੂੰ
ਚੰਦਰਾ ਮਾਰਦਾ ਭਾਨੀ
770
ਮਤਲਬ ਕੱਢ ਲੈਣ ਗੇ
ਮਿੱਠੀਆਂ ਜ਼ਬਾਨਾਂ ਵਾਲੇ
771
ਜ਼ੋਰ ਨਾ ਕੁੜੀ ਦਾ ਕੋਈ
ਰੋਂਦੀ ਨੂੰ ਤੋਰ ਦੇਣ ਗੇ
772
ਗੱਡੀ ਵਾਲਿਆ ਵੇ ਅੜਬ ਦਖਾਣਾ
ਕੁੜੀਆਂ ਨੂੰ ਮਿਲ ਲੈਣ ਦੇ
773
ਗੱਡੀ ਤੋਰ ਵੇ ਦਖਾਣਾ ਦਿਆ ਮੁੰਡਿਆ
ਖਸਮਾਂ ਨੂੰ ਖਾਣ ਕੁੜੀਆਂ
774
ਚਾਓ ਮੁਕਲਾਵੇ ਦਾ
ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ
775
ਬਣ ਬਣ ਨਿੱਕਲ ਸਰੀਰਾ
ਇਹ ਪਿੰਡ ਸਹੁਰਿਆਂ ਦਾ
776
ਗੱਡੀ ਵਿੱਚ ਨਾ ਪਰਾਹੁਣਿਆਂ ਛੇੜੀਂ
ਘਰ ਜਾ ਕੇ ਨੈਣ ਦਸ ਦੂ
777
ਪਰ੍ਹੇ ਹੱਟ ਜਾ ਕੁਪੱਤੀਏ ਨੈਣੇ
ਇਕ ਬਾਰੀ ਤੱਕ ਲੈਣ ਦੇ

266