ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/270

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

789
ਮੁੰਡਾ ਰੰਗ ਦਾ ਸੁਣੀਂਦਾ ਕਾਲਾ
ਧੋਬੀਆਂ ਦੇ ਸੁਟਣਾ ਪਿਆ
790
ਕਾਲਾ ਵਰ ਲੱਭਾ ਮਾਪਿਆਂ
ਉਹਨੂੰ ਸੁਰਮਾਂ ਬਣਾ ਕੇ ਪਾਵਾਂ
791
ਮੈਂ ਚੋਬਰੀ ਤੇ ਕੰਤ ਨਿਆਣਾ
ਰੱਬ ਵੈਰੀ ਹੋਇਆ ਕੁੜੀਓ
792
ਵੇ ਮੈਂ ਤੂਤ ਦੀ ਛਟੀ
ਗਲ਼ ਰੀਠੜੇ ਜਹੇ ਦੇ ਲਾਈ
793
ਧੁੱਪ ਵਾਂਗੂੰ ਚਮਕਦੀਏ
ਤੇਰੇ ਯਾਰ ਦਾ ਸੁਣੀਂਦਾ ਰੰਗ ਕਾਲਾ
794
ਉਖਲ਼ੀ ਭਰਾ ਲੀ ਬਾਬਲਾ
ਮੇਰੇ ਰੂਪ ਦੀ ਪਰਖ ਨਾ ਕੀਤੀ
795
ਮੇਰੇ ਖਾ ਗਿਆ ਹੱਡਾਂ ਨੂੰ ਝੋਰਾ
ਕੰਤ ਨਿਆਣੇ ਦਾ
796
ਬੇਈਮਾਨ ਮੁਕਰ ਗੇ ਮਾਪੇ
ਮੰਗ ਸੀ ਮੈਂ ਤੇਰੀ ਪੂਰਨਾ
797
ਚਿੱਟੇ ਚਾਦਰੇ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਮਲਾਈਆਂ ਜੋੜੀਆਂ
798
ਘਰ ਦੇਖਿਆ ਨਾ ਸ਼ੁਕੀਨਾ ਤੇਰਾ
ਦੇਖੀ ਤੇਰੀ ਗੋਲ ਪਿੰਜਣੀ
799
ਗੱਡੀ ਜੋੜ ਕੇ ਕਦੇ ਨਾ ਆਇਆ
ਛੁੱਟ ਮੁਕਲਾਵੇ ਤੋਂ

268