ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/271

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

800
ਗੱਲਾਂ ਤੇਰੀਆਂ ਅਰਜ਼ਾਂ ਮੇਰੀਆਂ
ਚਲ ਮੇਰੀ ਮਾਂ ਕੋਲ ਵੇ
801
ਤੇਰੀ ਮਾਂ ਕੀ ਕਰਲੂ
ਜਾਣੀ ਰੱਖ ਲੂ ਮਹੀਨਾ ਜਾਦੇ
802
ਕਾਹਨੂੰ ਆ ਗਿਐਂ ਸਰਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਨਹੀਂ ਤੋਰਨੀ
803
ਮੂਹਰੇ ਤੁਰ ਪੈ ਬਦਾਮੀ ਸਾਫੇ ਵਾਲਿਆ
ਪਿੱਛੇ ਪਿੱਛੇ ਆਵਾਂ ਮਿਹਲਦੀ
804
ਘੁੰਡ ਕੱਢ ਲੈ ਪਤਲੀਏ ਨਾਰੇ
ਸਹੁਰਿਆਂ ਦਾ ਪਿੰਡ ਆ ਗਿਆ
805
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿੱਚ ਕੈਦ ਕੀਤੀਆਂ
806
ਘੁੰਡ ਕੱਢਦੀ ਸ਼ਰਮ ਦੀ ਮਾਰੀ
ਅੱਖ ਤੇਰੇ ਵਿੱਚ ਰੱਖਦੀ
807
ਘੁੰਡ ਕੱਢਣਾ ਮੜਕ ਨਾਲ ਤੁਰਨਾ
ਸਹੁਰੀਂ ਜਾ ਕੇ ਦੋ ਦੋ ਪਿਟਣੇ
808
ਮੇਰਾ ਪਤਲਾ ਭੌਰ ਸ਼ਕੀਨੀ
ਧੁੱਪ ਵਿੱਚ ਛਾਂ ਮਿਣਦਾ
809
ਮੁੰਡਾ ਚੌਧਰੀ ਮੇਰਾ ਮਨ ਸ਼ੌਂਕੀ
ਕੌਣ ਰਲਾਵੇ ਸੰਨ੍ਹੀਆਂ
810
ਉੱਠ ਖੜ੍ਹ ਬੇਫਿਕਰਿਆ
ਤੇਰੇ ਹਾਣ ਦੇ ਮੁੰਡਿਆਂ ਨੇ ਹੱਲ਼ ਜੋੜੇ
821
ਪਾਰ ਕੱਸੀਓਂ ਚੱਲੇ ਹੱਲ਼ ਮੇਰਾ
ਦੁੱਧ ਦਾ ਲਿਆਈਂ ਗੜਬਾ

269