ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/272

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

812
ਓਥੇ ਲੈ ਚੱਲ ਚਰਖਾ ਮੇਰਾ
ਜਿੱਥੇ ਤੇਰਾ ਹਲ਼ ਚਲਦਾ
813
ਹਾੜੀ ਵਦੂੰਗੀਂ ਨਾਲ ਤੇਰੇ
ਦਾਤੀ ਨੂੰ ਲਵਾਦੇ ਘੁੰਗਰੂ
814
ਬਾਰ ਵਿੱਚ ਲੈ ਚੱਲ ਵੇ
ਸਦਾਊਂਗੀ ਮੁਰੱਬਿਆਂ ਵਾਲੀ
815
ਦਿਸਦਾ ਰਹਿ ਮਿੱਤਰਾ
ਭਾਵੇਂ ਰਹਿ ਘਰਦਿਆਂ ਦੇ ਨਾਲੇ
816
ਵੇ ਮੈਂ ਸਾਰੇ ਟੱਬਰ ਦੀ ਗੋਲੀ
ਇਕ ਤੇਰੀ ਜਿੰਦ ਬਦਲੇ
817
ਤੇਰੀ ਖਾਤਰ ਸਹਿਣੇ ਪੈਂਦੇ
ਵੇ ਬੋਲ ਸ਼ਰੀਕਾਂ ਦੇ
818
ਕੌਣ ਕਟਾਵੇ ਰਾਤਾਂ
ਮੇਰੇ ਸ਼ਾਮ ਦੀਆਂ
819
ਕੌਣ ਦੁੱਖਾਂ ਦਾ ਸੀਰੀ
ਘਰ ਦੇ ਸ਼ਾਮ ਬਿਨਾਂ
820
ਢਿੱਡ ਦੁੱਖਦਾ ਬੇਲਣੀ ਫੇਰਾਂ
ਹੱਸਦਾ ਮੁਸਕੜੀਆਂ
821
ਕਾਲਾ ਘੱਗਰਾ ਸੋਸਨੀ ਮੇਰਾ
ਦੇਖ ਦੇਖ ਰੋਏਂਗਾ ਜੱਟਾ
822
ਮੈਂ ਤਾਂ ਤੇਰੀ ਜਾਨ ਗੋਰੀਏ
ਤੈਤੋਂ ਸੰਗਦਾ ਬੱਟੀ ਨਾ ਲਿਆਇਆ

270