ਇਹ ਸਫ਼ਾ ਪ੍ਰਮਾਣਿਤ ਹੈ
823
ਅਸੀਂ ਦੋਵੇਂ ਲਾਲ ਬੱਕਰੇ
ਕਿਤੇ ਰੱਬ ਦੀ ਨਿਗ੍ਹਾ ਨਾ ਚੜ੍ਹ ਜਾਈਏ
824
ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਤ੍ਰਿੰਜਣਾਂ ’ਚ ਮੈਂ ਨਾ ਕੱਤਦੀ
825
ਜੋੜੀ ਵਿੱਚ ਨਾ ਵਿਛੋੜਾ ਪਾਵੀਂ
ਕੱਠਿਆਂ ਨੂੰ ਚੱਕੀਂ ਰੱਬਾ
826
ਵੇ ਮੈਂ ਤੇਰੀ ਆਂ ਨਣਦ ਦੀਆ ਵੀਰਾ
ਜੁੱਤੀ ਉੱਤੋਂ ਜੱਗ ਵਾਰਿਆ
271