ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/274

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਸ ਸੁਪੱਤੀ
827.
ਆਪ ਸੱਸ ਮੰਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵਲ ਸੈਨਤਾਂ
828
ਜੇ ਮੈਂ ਜਾਣਦੀ ਸੱਸ ਨੀ ਚੱਜ ਤੇਰੇ
ਤੇਰੀ ਦਿਹਲੀ ਨਾ ਬੜਦੀ
829
ਮੇਰੇ ਸੱਸ ਨੇ ਮੱਕੀ ਦਾ ਟੁੱਕ ਮਾਰਿਆ
ਡੌਲੇ ਕੋਲੋਂ ਬਾਂਹ ਟੁੱਟ ਗੀ
830
ਅੱਗੋਂ ਸੱਸ ਬਘਿਆੜੀ ਟੱਕਰੀ
ਮਾਪਿਆਂ ਨੇ ਰੱਖੀ ਲਾਡਲੀ
831
ਸੱਸੇ ਦੁੱਧ ਨੂੰ ਜਾਗ ਨਾ ਲਾਈਂ
ਅਜ ਮੇਰੇ ਵੀਰ ਨੇ ਆਉਣਾ
832
ਸੱਸ ਮੇਰੀ ਐਸੀ ਬੁਰੀ
ਛੰਨਾ ਭਰਕੇ ਜਾਗ ਦਾ ਲਾਇਆ
833
ਸੱਸ ਮੇਰੀ ਚੰਦਰੀ ਜਹੀ
ਵੀਰ ਆਇਆ ਤੇ ਬੂਹਾ ਨਾ ਖੋਲ੍ਹੇ
834
ਮੇਰਾ ਵੀਰ ਪਰਾਹੁਣਾ ਆਇਆ
ਹੱਟੀਆਂ ਦੀ ਖੰਡ ਮੁਕਗੀ
835
ਮੇਰੀ ਸੱਸ ਦਾ ਭਤੀਜਾ ਆਇਆ
ਖੰਡ ਦੀਆਂ ਆਉਣ ਬੋਰੀਆਂ
836
ਸੱਸ ਤੇਰੀ ਮਹਿੰ ਮਰਜੈ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

272