ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/275

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


837
ਪੁੱਤ ਤੇਰਾ ਵੈਲੀ ਸੱਸੀਏ
ਕੀਹਦੇ ਹੌਸਲੇ ਲੰਬਾ ਜਿਹਾ ਤੰਦ ਪਾਵਾਂ
838
ਸੱਸੇ ਵੇਖ ਨੀ ਜੁਆਨੀ ਮੇਰੀ
ਮੋੜ ਪੁੱਤ ਆਪਣੇ ਨੂੰ
839
ਸੱਸੇ ਵੇਖ ਨੀ ਜਵਾਨੀ ਮੇਰੀ
ਭਰਤੀ ਤੋਂ ਪੁੱਤ ਰੋਕ ਲੈ
840
ਰੁੱਸੇ ਪੁੱਤ ਦੀ ਮਗਰ ਨੀ ਜਾਣਾ
ਇਕ ਪੁੱਤ ਹੋਰ ਜਣ ਦੂੰ
841
ਕਦੋਂ ਜੰਮਿਆ ਕਦੋਂ ਨੀ ਹੋਇਆ ਗੱਭਰੂ
ਹੁਣ ਲੋੜ ਤੇਰੇ ਪੁੱਤ ਦੀ
842
ਮੇਰੀ ਸੱਸ ਦੇ ਚਿਲਕਣੇ ਵਾਲੇ
ਬਾਪੂ ਮੈਨੂੰ ਸੰਗ ਲੱਗਦੀ
843
ਸੱਸ ਆਖਦੀ ਚੜ੍ਹੀ ਐ ਤੈਨੂੰ ਮਸਤੀ
ਰੋ-ਰੋ ਅੱਖਾਂ ਲਾਲ ਹੋਗੀਆਂ
844
ਜਾਂ ਬਾਪੂ ਮੈਂ ਮਰ ਜਾਂ
ਜਾਂ ਮਰ ਜੇ ਕੁੜਮਣੀ ਤੇਰੀ
845
ਪੱਚੀਆਂ ਦੀ ਲਿਆਦੇ ਲੋਗੜੀ
ਅਸੀਂ ਸੱਸ ਦੇ ਪਰਾਂਦੇ ਕਰਨੇ
846
ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਵਜ ਜਾਂਦੇ
847
ਸੱਸ ਦੇ ਸੰਦੂਕ ਜੰਮਿਆਂ
ਨਾਲੇ ਦੇ ਦੂ ਧੀਆਂ ਦੇ ਮੁਕਲਾਵੇ
848
ਮੇਰੀ ਸੱਸ ਮੁਕਲਾਵੇ ਆਈ
ਪੀਹੜੀ ਉਹਨੂੰ ਮੈਂ ਡਾਹੀ

273