ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/276

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

849
ਸੱਸ ਚੱਲੀ ਸਹੁਰਿਆਂ ਨੂੰ
ਗਲ ਲੱਗ ਕੇ ਪੁੱਤਾਂ ਦੇ ਰੋਵੇ
850
ਸੱਸੀਏ ਨਾ ਰੋ ਨੀ
ਕੁਲ ਛੱਡਣੀ ਮਹੀਨੇ ਢਾਈ
851
ਸੱਚ ਦੱਸੀਂ ਮੇਰੀ ਸੱਸੀਏ
ਸਹੁਰੇ ਕਿਹੜੀ ਜੁਗਤ ਨਾਲ ਵਰਤੇ
852
ਜਿੱਥੇ ਮੇਰੀ ਸੱਸ ਵਰਤੇ
ਓਥੇ ਮੈਂ ਵਰਤੋਂ ਨੀ ਪਾਉਣੀ
853
ਨਿਮ ਦਾ ਕਰਾ ਦੇ ਘੋਟਣਾ
ਸੱਸ ਕੁੱਟਣੀ ਸੰਦੂਕਾਂ ਓਹਲੇ
854
ਨਿਮ ਦਾ ਕਰਾ ਦੇ ਘੋਟਣਾ
ਕਿਤੇ ਸੱਸ ਕੁੱਟਣੀ ਬਣ ਜਾਵੇ
855
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਨਾਉਣਾ
856
ਸੱਸਾਂ ਕੀਹਨੇ ਵੇ ਬਣਾਈਆਂ
ਸੱਚੇ ਸਤਗੁਰ ਨੇ ਚੁੜੇਲਾਂ ਲਾਈਆਂ
857
ਸੱਸ ਮਰੀ ਦੀ ਮਗਰ ਨੀ ਜਾਣਾ
ਸੁਹਰੇ ਦਾ ਬਬਾਨ ਕੱਢਣਾ
858
ਸੱਸੇ ਮੈਨੂੰ ਤਾਂ ਕਰੇਂ ਤਕੜਾਈਆਂ
ਅਪਣੇ ਦਿਨ ਭੁਲ ਗੀ
859
ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਸੁਥਣੇ ਸੂਫ ਦੀਏ

274