ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/281

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਭਾਬੀਆਂ ਦਾ ਗਹਿਣਾ
894
ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿੱਚ ਖੇਡਦਾ ਫਿਰੇ
895
ਲੈ ਡੋਰੀਆ ਗੰਢੇ ਦੀ ਪੱਤ ਵਰਗਾ
ਰੋਟੀ ਲੈ ਕੇ ਦਿਓਰ ਦੀ ਚੱਲੀ
896
ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰੱਖਦੀ
897
ਮੈਂ ਬੇਰ ਬਜਾਰੋਂ ਲਿਆਂਦਾ
ਭਾਬੀ ਤੇਰੀ ਗਲ੍ਹ ਵਰਗਾ
898
ਢੂਹੀ ਟੁੱਟਗੀ ਤਵੀਤਾਂ ਵਾਲੇ ਦਿਓਰ ਦੀ
ਬੱਕਰੀ ਨੂੰ ਦੇਵਾਂ ਮੱਠੀਆਂ
899
ਪੁਛਦਾ ਦਿਓਰ ਖੜਾ
ਤੇਰਾ ਕੀ ਦੁਖਦਾ ਭਰਜਾਈਏ
900
ਦਿਓਰ ਕਮਾਰੇ ਦੀ
ਮੰਜੀ ਸੜਕ ਤੇ ਮਾਰੀ
901
ਦੇਖੀਂ ਦਿਓਰਾ ਭੰਨ ਨਾ ਦਈਂ
ਮੇਰਾ ਪੱਟੀਆਂ ਦੇਖਣ ਵਾਲਾ ਸ਼ੀਸ਼ਾ
902
ਮੁੰਡਾ ਚੁੱਕ ਲੈ ਵੀਰ ਦਾ ਢਾਕੇ
ਚੱਲ ਦਿਓਰਾ ਮੇਲੇ ਚੱਲੀਏ
903
ਪਿੰਡ ਲੰਘ ਕੇ ਕੰਗਲੀਆਂ ਪਾਈਆਂ
ਦਿਓਰ ਭਾਬੀ ਮੇਲੇ ਚੱਲੇ

279