ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/283

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਛੋੜਾ
908
ਨਹੀਂ ਭੁੱਲਣਾ ਵਿਛੋੜਾ ਤੇਰਾ
ਸੱਭੇ ਦੁੱਖ ਭੁੱਲ ਜਾਣਗੇ
909
ਯਾਰ ਤੁਰ ਗਿਆ ਵਿਛੋੜਾ ਦੇ ਕੇ
ਬੈਠੀ ਰੋਵਾਂ ਚਰਖੇ ਤੇ
910
ਤੰਦ ਤੇਰਿਆਂ ਦੁੱਖਾਂ ਦੀ ਪਾਵਾਂ
ਚਰਖਾ ਮੈਂ ਕੱਤਦੀ
911
ਕਿਤੇ ਹੋਣਗੇ ਸਬਬ ਨਾਲ ਮੇਲੇ
ਅਜ ਦੇ ਵਿਛੜਿਆਂ ਦੇ
912
ਅੱਖਾਂ ਗਹਿਰੀਆਂ ਤੇ ਦਿਲ ਕੁਮਲਾਏ
ਜਿਨ੍ਹਾਂ ਦੇ ਰਾਤੀਂ ਯਾਰ ਵਿਛੜੇ
913
ਗੱਡੀ ਵਿੱਚ ਮੈਂ ਰੋਵਾਂ
ਯਾਰ ਰੋਵੇ ਕਿੱਕਰਾਂ ਦੇ ਓਹਲੇ
914
ਯਾਰ ਰੋਣ ਪਿੱਪਲਾਂ ਦੀ ਛਾਵੇਂ
ਗੱਡੀ ਵਿੱਚ ਮੈਂ ਰੋਵਾਂ
915
ਰੋਂਦੀ ਯਾਰਾਂ ਨੂੰ
ਨਾਂ ਵੀਰੇ ਦਾ ਲੈ ਕੇ
916
ਮੇਰਾ ਪੈਰ ਪਿਛਾਂਹ ਨੂੰ ਜਾਵੇ
ਮਿੱਤਰਾਂ ਦਾ ਪਿੰਡ ਛੱਡ ਕੇ

281