ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/289

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

972
ਜਿਊਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ
ਲੰਬਾ ਜੇਰਾ ਰੱਖ ਮਿੱਤਰਾ
973
ਯਾਰ ਹੋਣ ਗੇ ਮਿਲਣ ਗੇ ਆਪੇ
ਰੱਬ ਉੱਤੇ ਰੱਖ ਡੋਰੀਆਂ
974
ਕਦੀ ਹੋਣਗੇ ਸਬੱਬ ਨਾਲ ਮੇਲੇ
ਅੱਜ ਦੇ ਵਿਛੜਿਆਂ ਦੇ
975
ਇਕ ਵਾਰੀ ਮੇਲ ਦਈਂ ਵੇ ਰੱਬਾ
ਕਿਤੇ ਵਿਛੜੇ ਹੀ ਨਾ ਮਰ ਜਾਈਏ
976
ਕਦੋਂ ਹੋਣਗੇ ਯਾਰ ਨਾਲ ਮੇਲੇ
ਪਾਂਡਿਆ ਮੇਰਾ ਹੱਥ ਦੇਖ ਦੇ

287