ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/290

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੰਤਕਾ
977
ਆਰਥਕ ਪੱਖ
ਰੇਸ਼ਮੀ ਦੁਪੱਟੇ ਵਿੱਚ ਤਿੰਨ ਧਾਰੀਆਂ
ਪਹਿਣਨੇ ਨਾ ਦਿੰਦੀਆਂ ਕਬੀਲ ਦਾਰੀਆਂ
978
ਹੁਣ ਦੇ ਗੱਭਰੂਆਂ ਦੇ
ਚਿੱਟੇ ਚਾਦਰੇ ਲੜਾਂ ਤੋਂ ਖਾਲੀ
979
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
980
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ
981
ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ
982
ਲੱਡੂ ਡੂਢ ਦੇ ਦਸਾਂ ਦੀ ਕੁੜਤੀ
ਜੱਫੀ ਪਾ ਕੇ ਪਾੜ ਨਾ ਸੁੱਟੀਂ
983
ਪੱਲੇ ਨਿਕਲੀ ਦੁਆਨੀ ਖੋਟੀ
ਲੱਡੂਆਂ ਦਾ ਭਾਅ ਪੁੱਛਦੀ
984
ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਬੈਲਦਾਰੀਆਂ
985
ਮੇਰੀ ਰੱਖ ਲੀ ਸੁੱਥਣ ਚੋਂ ਟਾਕੀ
ਟੁੱਣ ਪੈਣੇ ਦਰਜੀ ਨੇ

288