ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/291

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

986
ਮੈਨੂੰ ਬਾਣੀਆਂ ਲੰਘਣ ਨਾ ਦੇਵੇ
ਮੁੱਲ ਤੇਰੀ ਜਾਕਟ ਦਾ
987
ਭਾੜਾ ਨਿਤ ਦਾ ਭਰਿਆ ਨ ਜਾਵੇ
ਘਰ ਪਾ ਲੈ ਟੇਸਣ ਤੇ
988
ਜੇ ਤਾਂ ਹੈਨੀ ਤਾਂ ਹੁਦਾਰਾ ਲੈ ਕੇ ਦੇ ਦੇ
ਇਹਨੂੰ ਦੇ ਦੀਂ ਮੱਕੀ ਵੇਚ ਕੇ
989
ਇਕ ਮੋੜ ਕੇ ਜੇਬ ਵਿੱਚ ਪਾ ਲੈ
ਇਕ ਤੇਰਾ ਲੱਖ ਵਰਗਾ
990
ਗੋਦੀ ਮੁੰਡਾ ਤੇ ਚਰ੍ਹੀ ਨੂੰ ਚੱਲੀ
ਸਬਰ ਬਚੋਲੇ ਨੂੰ
991
ਹਾੜ੍ਹੀ ਵੱਢ ਕੇ ਚਰ੍ਹੀ ਨੂੰ ਜਾਣਾ
ਜੱਟ ਦੀ ਜੂਨ ਬੁਰੀ
992
ਡੁੱਬ ਜਾਣ ਘਰਾਂ ਦੀਆਂ ਗਰਜਾਂ
ਲੌਂਗ ਕਰਾਉਣਾ ਸੀ
993
ਤੇਰੀ ਚੰਦਰੀ ਨੀਤ ਨੂੰ ਕੁੜੀਆਂ
ਘਰ ਘਰ ਪੁੱਤ ਜੰਮਦੇ
994
ਲੋਈ ਵੇਚ ਕੇ ਸੰਗਤਰੇ ਲਿਆਇਆ
ਖਾਤਰ ਪੁੰਨਾ ਦਈ ਦੀ
995
ਦਾਣੇ ਚੱਬਕੇ ਰੰਡੀ ਨੇ ਪੁੱਤ ਪਾਲਿਆ
ਢਾਂਗੇ ਵਾਲਾ ਲੈ ਗਿਆ ਪੱਟ ਕੇ
996
ਲਾਮਾਂ ਲੱਗੀਆਂ ਪੁਆੜੇ ਪਾਏ
ਭੁੱਖ ਨੰਗ ਵਰਤ ਗਈ
997
ਬਾਣੀਆਂ ਨੇ ਅੱਤ ਚੱਕ ਲੀ
ਸਾਰੇ ਜੱਟ ਕਰਜ਼ਾਈ ਕੀਤੇ

289