ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/292

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

998
ਪਿੰਡਾਂ ਵਿੱਚ ਭੰਗ ਭੁਜਦੀ
ਸ਼ਹਿਰ ਚੱਲੀਏ ਮਜੂਰੀ ਕਰੀਏ
999
ਰਾਜਨੀਤਕ ਪੱਖ
ਜਦੋਂ ਮੁਕ ਗੇ ਘੜੇ ਦੇ ਦਾਣੇ
ਬਣ ਗਏ ਸਿੰਘ ਸਭੀਏ
1000
ਕੁਣਕਾ ਖਾਣ ਦੇ ਮਾਰੇ
ਬਣ ਗਏ ਸਿੰਘ ਸਭੀਏ
1001
ਕਾਲੀਆਂ ਨੇ ਅੱਤ ਚੁੱਕ ਲੀ
ਸਾਰੇ ਪਿੰਡ ਦੇ ਸਰਾਧ ਬੰਦੇ ਕੀਤੇ
1002
ਮੈਂ ਕਾਲਣ ਬਣ ਗਈ ਵੇ
ਕਾਲੀਆ ਤੇਰਿਆਂ ਦੁੱਖਾਂ ਦੀ ਮਾਰੀ
1003
ਕੂਕੇ ਬੜੇ ਕਸੂਤੇ
ਪਾਣੀ ਨਾ ਪੀਂਦੇ ਬੋਕੇ ਦਾ
1004
ਕੂਕੇ ਬੜੇ ਕਸੂਤੇ
ਗੜਵਾ ਨਾ ਦਿੰਦੇ ਨ੍ਹਾਉਣ ਨੂੰ
1005
ਮੇਰੇ ਸਵਰਗਾਂ ਨੂੰ ਨਰਕ ਬਣਾਇਆ
ਫਿਰਕਾ ਪਰੱਸਤਾਂ ਨੇ
1006
ਤੈਥੋਂ ਰੱਖਿਆ ਨਾ ਗਿਆ ਨਨਕਾਣਾ
ਡੁੱਬਦੀ ਹਿੰਦ ਰੱਖਲੀ
1007
ਭਰਤੀ ਦੇ ਮਿੱਤਰਾ
ਫਸ ਗਿਆ ਯਾਰ ਪੁਰਾਣਾ
1008
ਖਰਾ ਰੁਪਯਾ ਚਾਂਦੀ ਦਾ
ਰਾਜ ਮਹਾਤਮਾ ਗਾਂਧੀ ਦਾ

290