ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/293

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

1009
ਤੇਰੇ ਬੰਬਾਂ ਨੂੰ ਚੱਲਣ ਨੀ ਦੇਣਾ
ਗਾਂਧੀ ਦੇ ਚਰਖੇ ਨੇ
1010
ਆਪ ਬਾਪੂ ਕੈਦ ਹੋ ਗਿਆ
ਸਾਨੂੰ ਦੇ ਗਿਆ ਖੱਦਰ ਦਾ ਬਾਣਾ
1011
ਚਿੱਟੀ ਚੁਆਨੀ ਚਾਂਦੀ ਦੀ
ਜੈ ਬੋਲੋ ਮਹਾਤਮਾ ਗਾਂਧੀ ਦੀ
1012
ਜਦੋਂ ਗੱਜਿਆ ਰਾਵੀ ਤੋਂ ਨਹਿਰੂ
ਫਰੰਗੀਆਂ ਦਾ ਰਾਜ ਡੋਲਿਆ
1013
ਬੜਾ ਲੁਟਿਆ ਬਦੇਸ਼ੀਆਂ ਸਾਨੂੰ
ਹੁਣ ਸਾਡੀ ਅੱਖ ਖੁਲ੍ਹ ਗੀ
1014
ਬਾਰੇ ਜਾਈਏ ਭਗਤ ਸਿੰਘ ਦੇ
ਜੀਹਨੇ ਸੰਭਲੀ 'ਚ ਬੰਬ ਚਲਾਇਆ
1015
ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ
1016
ਗੋਰਿਆਂ ਦੀ ਰੋਲ ਚਲਦੀ
ਫਰੰਗੀਆਂ ਦੇ ਚਲਦੇ ਜੱਕੇ
1017
ਸਾਡੇ ਲੀਡਰਾਂ ਦੇ ਪਲੰਘ ਨਮਾਰੀ
ਟੋਡੀਆਂ ਦੀ ਬਾਣ ਦੀ ਮੰਜੀ
1018
ਗੋਲੀ ਖਾਧੀ ਚਿਤਲੇ ਬਚਾਇਆ
ਕਾਮਰੇਡ ਕਰਨੈਲ ਸਿੰਘ ਨੇ
1019
ਧਰਤੀ ਜਾਗ ਪਈ
ਪਾਊ ਜਿੱਤ ਲੁਕਾਈ
1020
ਏਕਾ ਜੰਤਾ ਦਾ
ਲੋਕ ਰਾਜ ਦੀ ਕੁੰਜੀ

291