ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/296

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1044
ਸੌਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ
1045
ਪੂਰ ਬੇੜੀ ਦਾ ਤ੍ਰਿੰਜਣ ਦੀਆਂ ਸਖੀਆਂ
ਸਬੱਬ ਨਾਲ ਹੋਣ ਕੱਠੀਆਂ
1046
ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ
1047
ਭਾਦੋਂ ਕਟਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ
1048
ਭਾਵੇਂ ਮੱਚ ਜੇ ਤਵੇ ਤੇ ਰੋਟੀ
ਜਾਂਦੇ ਦੀ ਪਿੱਠ ਦੇਖਣੀ
1049
ਨਵੀਆਂ ਵਿਆਹੀਆਂ ਦੇ
ਘਰ ਪੁੱਛਦੇ ਸੰਧਾਰਿਆਂ ਵਾਲੇ
1050
ਲਿੱਖੀਆਂ ਲੇਖ ਦੀਆਂ
ਭੋਗ ਲੈ ਮਨਾ ਚਿੱਤ ਲਾ ਕੇ
1051
ਬੁਰੀਆਂ ਹੁੰਦੀਆਂ ਮਤੇਈਆਂ ਮਾਵਾਂ
ਗੋਦੀ ਵਿਚੋਂ ਕੱਢ ਦਿੰਦੀਆਂ
1052
ਜੱਕਾ ਨਿਕਲਿਆ ਤਸੀਲੋਂ ਖਾਲੀ
ਭਬਕੇ ਨੂੰ ਕੈਦ ਬੋਲਗੀ
1053
ਜੱਟ ਦਾ ਪੁੱਤ ਗੱਭਰੂ
ਮੈਨੂੰ ਭਬਕੇ ਬਾਅਝ ਨਾ ਬੋਲੇ
1054
ਦੁੱਲੇ ਦੀਏ ਬਾਰੇ
ਵੱਸਦੀ ਉਜੜੇਂਗੀ
1055
ਕੌਣ ਜੰਮਿਆ ਨਵੇੜਨ ਵਾਲਾ
ਝਗੜੇ ਮਿੱਤਰਾਂ ਦੇ

294