ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/297

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1056
ਤੇਰੇ ਮੇਰੇ ਪਿਆਰ ਦੀਆਂ
ਗੱਲਾਂ ਹੋਣ ਸੰਤਾਂ ਦੇ ਡੇਰੇ
1057
ਮੇਰੇ ਦੁਖਦੇ ਕੰਨਾਂ ਤੇ ਮਾਰੀ
ਟੁਟ ਜੇ ਬੈਂਤ ਦੀ ਛਟੀ
1058
ਪੱਟ ਬੱਗੀਆਂ ਬੋਤਲਾਂ ਵਰਗੇ
ਤੇਰੇ ਨਾ ਪਸੰਦ ਮੁੰਡਿਆ
1059
ਤੇਰੇ ਸਾਹਮਣੇ ਬੈਠ ਕੇ ਰੋਣਾ
ਦੁੱਖ ਤੈਨੂੰ ਨਹੀਂ ਦੱਸਣਾ
1060
ਮੇਰੀ ਘੱਗਰੀ ਨੇ ਲੀਕਾਂ ਲਾਈਆਂ
ਚੰਗੀ ਭਲੀ ਕੰਧ ਟੱਪਗੀ
1061
ਜੱਟੀਆਂ ਨੇ ਜੱਟ ਕਰ ਲੇ
ਰੰਡੀ ਬਾਹਮਣੀ ਕਿੱਧਰ ਨੂੰ ਜਾਵੇ
1062
ਦਿਲ ਡੋਲੇ ਖਾਂਦਾ ਸੀ
ਹਰੀਆਂ ਦੇਖ ਕੇ ਲੋਈਆਂ
1063
ਕੋਈ ਲੂਣ ਘੋਟਣਾ ਮਾਰੂ
ਗਲੀਆਂ ਦਾ ਖਿਹੜਾ ਛੱਡ ਦੇ
1064
ਕਾਲੇ ਕੋਲ ਮੰਜਾ ਨੀ ਡਾਹੁਣਾ
ਲਿਸ਼ਕੇ ਤੇ ਪੈ ਜੂ ਬਿਜਲੀ
1065
ਚਰਖੇ ਦੀ ਗੂੰਜ ਸੁਣ ਕੇ
ਜੋਗੀ ਉੱਤਰ ਪਹਾੜੋਂ ਆਇਆ
1066
ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿੱਚ ਮੇਖਾਂ
1067
ਮਾਰੇ ਅੱਖੀਆਂ ਹੁਲਾਰੇ ਖਾਣ ਨੱਤੀਆਂ
ਵਸਦੀ ਨੂੰ ਪਟ ਚੱਲਿਆ

295