ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/298

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

1068
ਕੁੜੀਆਂ ਘਰੋਂ ਕਢ੍ਹਇਆਂ
ਏਸ ਪਟ ਹੋਣੇ ਨੇ
1069
ਜਦੋਂ ਬਣ ਕੇ ਪਰਾਹੁਣਾ ਆਇਆ
ਹੱਟੀਆਂ ਤੇ ਗੱਲ ਤੁਰਪੀ
1070
ਸਿੱਧੀ ਸੜਕ ਸਿਆਲੀਂ ਜਾਵੇ
ਮੋੜ ਉਤੇ ਘਰ ਹੀਰ ਦਾ
1071
ਪਿੱਛੋਂ ਜਗ ਦਾ ਉਲਾਂਭਾ ਲਾਹਿਆ
ਤੁਰ ਗਈ ਖੇੜਿਆਂ ਨੂੰ
1072
ਕਹਿ ਦੋ ਚੂਚਕ ਨੂੰ
ਤੇਰੀ ਹੀਰ ਬਟਣਾ ਨੀ ਮਲਦੀ
1073
ਕਾਣੇ ਸੈਦੇ ਦੀ
ਮੈਂ ਬਣਨਾ ਨੀ ਗੋਲੀ
1074
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ
ਘਿਓ ਨੇ ਬਣਾਈਆਂ ਤੋਰੀਆਂ
1075
ਮੈਨੂੰ ਮਾਰੀਂ ਨਾ ਜੁਗਿੰਦਰਾ ਚਾਚਾ
ਸੌਹਰੀਂ ਜਾ ਕੇ ਖੰਡ ਪਾਊਂਗੀ
1076
ਕੀ ਲਗਦੇ ਸੰਤੀਏ ਤੇਰੇ
ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ
1077
ਕੁੰਡਾ ਖੋਹਲ ਕੇ ਬੜੀ ਪਛਤਾਈ
ਸੱਸ ਮੇਰੀ ਜਾਗਦੀ ਪਈ
1078
ਚਿੱਟਾ ਚਾਦਰਾ ਮੱਕੀ ਨੂੰ ਗੁੱਡ ਦੇਵੇ
ਮਲਮਲ ਵੱਟ ਤੇ ਖੜੀ
1079
ਲੱਲੂ ਬੱਗੂ ਦਾ ਸੋਗ ਨੀ ਕਰਨਾ
ਇਕ ਪਿੰਡ ਤਿੰਨ ਮਰ ਗੇ

296