ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/299

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

1080
ਕਿੱਥੋਂ ਕੁੜਤੀ ਛੀਂਟ ਦੀ ਪਾਈ
ਦਸ ਖਾਂ ਭਰਾਵਾਂ ਪਿੱਟੀਏ
1081
ਕਿੱਥੇ ਕਟਿਆ ਦੁਪਹਿਰਾ ਵੀਰਾਂ ਪਿੱਟੀਏ
ਹਾਲ਼ੀਆਂ ਨੇ ਹਲ਼ ਥੰਮਤੇ
1082
ਬੀਬੀ ਪੜ੍ਹਦੀ ਗੁਰਾਂ ਦੀ ਬਾਣੀ
ਊੜਾ ਐੜਾ ਘਟ ਜਾਣਦੀ
1083
ਕਾਲੀ ਛਤਰੀ ਨਹਿਰ ਦੀ ਪਟੜੀ
ਬੰਗਲੇ ’ਚੋਂ ਮੇਮ ਨਿਕਲੀ
1084
ਲੰਬੀਆਂ ਨੇ ਕੰਧ ਲਿਪ ਲੀ
ਮਧਰੀ ਭਾਲਦੀ ਪੌੜੀ
1085
ਕੀਹਦੇ ਵੱਸੇਂ ਗੀ ਬਦਕਾਰੇ
ਨੌਕਰ ਤਿੰਨ ਕਰ ਲੇ
1086
ਕਵਾਰਾ ਰਹਿੰਦਾ ਚੰਗਾ
ਨਹੀਂ ਦੁਖ ਪੈਣ ਗੇ
1087
ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁੱਖਦੇ
1088
ਹਿੱਕ ਸੜ ਕੇ ਖੰਘਰ ਅਜ ਹੋਈ
ਲੰਘ ਗਈ ਘੁੰਡ ਕੱਢ ਕੇ
1089
ਮੁੰਡਾ ਮੇਰਾ ਤੇ ਮੁੜੰਗਾ ਪੈਂਦਾ ਤੇਰਾ
ਵੇ ਡੰਡੀ ਡੰਡੀ ਜਾਣ ਵਾਲਿਆ
1090
ਮੁੰਡਾ ਭੂਰੀਆਂ ਮੁੱਛਾਂ ਨੂੰ ਵੱਟ ਦੇਵੇ
ਵਿੱਚ ਖੜਾ ਮੋਰੀਆਂ ਦੇ
1091
ਜੇ ਤੂੰ ਹੋਵੇਂ ਪਿੰਡ ਦੀ ਕੁੜੀ
ਤੇਰੀ ਚਟਣੀ ਬਣਾ ਕੇ ਖਾਵਾਂ